Friday 5 August 2011

ਪ੍ਰਸ਼ਨ ਉੱਤਰ ਅਪ੍ਰੈਲ -2011

ਪ੍ਰਸ਼ਨ ਮੈਂ ਬਤੌਰ ਈ.ਟੀ.ਟੀ. ਅਧਿਆਪਕ ਸੇਵਾ ਕਰ ਰਿਹਾ ਹਾਂ | ਪੰਜਾਬ ਸਰਕਾਰ ਦੇ ਪੰਜਵੇਂ ਤਨਖਾਹ ਕਮਿਸ਼ਨ ਵਲੋਂ ਅਧਿਆਪਕਾਂ ਨੂੰ ਦਿੱਤੇ ਗ੍ਰੇਡ ਅਤੇ ਹੋਰ ਕਈ ਭੱਤੇ ਲਾਗੂ ਨਹੀਂ ਕੀਤੇ ਜਦੋਂਕਿ ਕੇਂਦਰ ਤੇ ਕਈ ਗੁਆਂਢੀ ਪ੍ਰਾਂਤਾ ਵਿਚ ਲਾਗੂ ਹੋ ਚੁੱਕੇ ਹਨ | ਮੈਂ ਇਹ ਜਾਨਣਾ ਚਾਹੁੰਦਾ ਹਾਂ ਕੀ ਸਰਕਾਰ ਨੇ ਲਾਗੂ ਕਯੂ ਨਹੀ ਕੀਤੇ ਅਤੇ ਕਦੋਂ ਲਾਗੂ ਹੋਨੇਗੇ ?
ਵਿਨੋਦ ਕੁਮਾਰ, ਫਾਜਿਲਕਾ (ਫਿਰੋਜਪੁਰ)
ਉੱਤਰ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਾਪਤ ਕਰਨ, ਇਸਦੇ ਹਾਂਪਾਖੀ ਫੈਸਲੇ ਲਾਗੂ ਕਰਵਾਉਣ ਲਯੀ ਪੰਜਾਬ ਦੇ ਮੁਲਾਜਮਾਂ ਨੇ ਜਨਤਕ ਦਬਾ ਦੇ ਅਨੁਪਾਤ ਵਿਚ ਪ੍ਰਾਪਤੀਆਂ ਕਰ ਲ੍ਯੀਆਂ ਪਰ ਇਜ ਵੀ ਸਚ ਹੈ ਕੀ ਜੋ ਤੁਸੀਂ ਕਹਿ ਰਹੇ ਹੋ ਅਧਿਆਪਕਾਂ ਤੇ ਹੋਰ ਕਈ ਕੈਟਾਗਰੀਆਂ ਦੇ ਮੁਲਾਜਮਾਂ ਸਬੰਧੀ ਕਮਿਸ਼ਨ ਵਲੋਂ ਸੁਝਾਏ ਤਨਖਾਹ ਸਕੇਲ ਅਤੇ ਭੱਤੇ ਪ੍ਰਾਪਤ ਕਰਨ ਲਈ ਇਨ੍ਹਾਂ ਕੈਟਾਗਰੀਆਂ ਦੇ ਮੁਲਾਜ਼ਮ, ਵਿਸ਼ੇਸ਼ ਕਰਕੇ ਸਿਖਿਆ ਤੇ ਸਿਹਤ ਵਿਭਾਗ ਦੇ ਮੁਲਾਜ਼ਮਾ ਨੂੰ ਹੋਰ ਜਨਤਕ ਦਬਾ ਬਣਾਉਣਾ ਪਵੇਗਾ ਜੀ ਟੀ ਯੂ ਪੰਜਾਬ ਦੇ ਅਧਿਆਪਕਾਂ ਦੀਯਾਂ ਹੋਰ ਜਥੇਬੰਦੀਆਂ ਤੇ ਪਸਵਕ ਨੇ ਹੋਰ ਮੁਲਾਜ਼ਮ ਧਿਰਾਂ ਨੂੰ ਨਾਲ ਲੈ ਕੇ ਸਾਂਝੇ ਸੰਘਰਸ਼ ਛੇਰਨ ਲਯੀ ਸਫ੍ਬੰਦੀ ਕਰ ਲਯੀ ਹੈ ਇਨ੍ਹਾਂ ਮੰਚਾ ਵਲੋਂ ਦਿੱਤੇ ਜਾ ਰਹੇ ਸੰਘਰਸ਼ ਵਿਚ ਯੋਗਦਾਨ ਪਾਓ,ਮੰਗਾ ਨਿਸ਼ਚਿਤ ਪੂਰਿਆ ਹੋਨ੍ਗੀਆਂ
ਪ੍ਰਸ਼ਨ ਜਾਤੀ ਸਰਟੀਫਿਕੇਟ ਕੌਣ ਜਾਰੀ ਕਰਦਾ ਹੈ ? ਕੀ ਸੈਨੀ ਓਬੀਸੀ ਵਿਚ ਆਉਂਦੇ ਹਨ ਕੀ ਨਹੀਂ ?
ਬਿਮਲਾ ਸੈਨੀ, ਪਠਾਨਕੋਟ (ਗੁਰਦਾਸਪੁਰ)
ਉੱਤਰ ਸੁਵਿਧਾ ਕੇਂਦਰ ਦੇ ਇੰਚਾਰਗ ਤਹਿਸੀਲਦਾਰ, ਨਾਇਬ ਤਹਿਸੀਲਦਾਰ ਜਿਨ੍ਹਾਂ ਨੂੰ ਕਾਰਜਕਾਰੀ ਮੈਜਿਸ੍ਟ੍ਰੇਟ ਦੀਯਾਂ ਪਾਵਰਾਂ ਪ੍ਰਾਪਤ ਹਨ, ਉਹ ਜਾਤੀ ਸਰਟੀਫਿਕੇਟ ਜਾਰੀ ਕਰਨ ਦਾ ਅਧਿਕਾਰ ਰਖਦੇ ਹਨ ਪਛੜੀਆਂ ਸ਼੍ਰੇਣਿਆ ਪਛੜੀਆਂ ਸ਼੍ਰੇਣਿਆ ਸਬੰਧੀ ਜਾਰੀ ਸਰਟੀਫਿਕੇਟ ਤਾਂ ਹੀ ਵੈਲਿਡ ਸਮਝੇ ਜਾਂਦੇ ਹਨ ਜੇ ਉਹ ਸਰਕਾਰ ਵਲੋਂ ਨਿਰਧਾਰਤ ਕਰੀਮੀ ਲੇਯਰ ਵਿਚ ਨਾ ਆਉਂਦੇ ਹੋਣ |
ਪ੍ਰਸ਼ਨ ਮੈਂ ਚੈਪਟਰ-26 ਅਧੀਨ ਗ੍ਰੇਡ ਸੀ ਟੈਕਨੀਸ਼ਨ ਹਾਂ ਕੀ ਮੈਨੂੰ ਸਾਇਕਲ ਅਲਾਊਂਸ ਦੀ ਜਗਾ ਸ੍ਕੂਟਰ ਅਲਾਊਂਸ ਮਿਲ ਸਕਦਾ ਹੈ
ਅ) ਕੀ ੩੨ ਸਾਲਾ ਲਾਭ ਕਾਨੂਨੀ ਤੌਰ ਤੇ ਬੰਦ ਹੋ ਚੁਕਾ ਹੈ ਜਾਂ ਮਿਲ ਰਿਹਾ ਹੈ ?
ਨਰੇਸ਼ ਤੇ ਹੋਰ ਫਗਵਾੜਾ (ਕਪੂਰਥਲਾ)
ਉੱਤਰ ਓ) ਨਹੀਂ ਜੀ, ਫਿਲਹਾਲ ਇਹ ਵਿਵਸਥਾ ਨਹੀਂ ਹੈ ਫ਼ੀਲਡ ਵਰਕਸ਼ਾਪ ਯੂਨੀਅਨ ਇਸ ਸਬੰਧੀ ਯਤਨਸ਼ੀਲ ਹੈ ਇਸ ਬਾਰੇ ਫ਼ੀਲਡ ਵਰਕਸ਼ਾਪ ਦੇ ਆਗੂ ਤੇ ਪ੍ਸ੍ਸ੍ਫ਼ ਦੇ ਜਨਰਲ ਸਕਤਰ ਵੇਦ ਪ੍ਰਕਾਸ਼ 94176-46777 ਨਾਲ ਤਾਲਮੇਲ ਕੀਤਾ ਜਾਵੇ

ਅ ) 8.16.24.32 ਅਤੇ 4.9.14 ਸਾਲਾਂ ਸਕੀਮਾਂ ਅਧੀਨ ਮਿਲਣ ਵਾਲੇ ਲਾਭ 27-05-2009 ਤੋਂ ਸਰਕਾਰ ਨੇ ਫਿਲਹਾਲ ਰੋਕੇ ਹੋਏ ਹਨ ਇਸ ਵਿਸ਼ੇ ਤੇ ਕੋਈ ਨਵੀਂ ਚਿਠੀ ਆਉਣ ਤੇ ਹੀ ਸਥਿਤੀ ਸਪਸ਼ਟ ਹੋਵੇਗੀ
ਪ੍ਰਸ਼ਨ ਮੈਂ ਸੀ.ਐਮ. ਸੀ. ਤੋਂ 09-11-2010 ਤੋਂ 18-11-2010 ਤੱਕ ਇਨਡੋਰ ਮਰੀਜ਼ ਵਜੋਂ ਡਿਸਕ ਦਾ ਅਪ੍ਰੇਸ਼ਨ ਕਰਵਾਇਆ , ਜਦੋਂਕਿ ਦਵਾਈ ਆਦਿ 19-12-2010 ਨੂੰ ਲਿਖੀ ਗਈ ਅਤੇ ਅਕ੍ਸ੍ਰੇ 05-01-2011 ਨੂੰ ਕੀਤਾ ਗਿਆ ਜਦਕਿ ਸਲਿਪ ਨੰਬਰ ਇਕ ਹੀ ਹੈ ਕਿਰਪਾ ਕਰਕੇ ਦੱਸੋ ਕੀ ਇਨਡੋਰ ਅਤੇ ਆਉਟਡੋਰ ਇਲਾਜ਼ ਦਾ ਮੈਡੀਕਲ ਬਿਲ ਇੱਕਠਾ ਬਣ ਸਕਦਾ ਹੈ ? ਅਤੇ ਅੰਤਿਮ ਤਾਰੀਖ 19-11-2010 ਹੋਵੇਗੀ ਜਾਂ 05-11-01-2011 ?
ਜਸਵੰਤ ਸਿੰਘ, ਬੀ.ਆਰ.ਐਸ. ਨਗਰ, ਲੁਧਿਆਣਾ
ਉੱਤਰ ਵੈਸੇ ਤਾਂ ਇਨਡੋਰ ਇਲਾਜ਼ ਉਪਰੰਤ ਆਉਟਡੋਰ ਇਲਾਜ਼ ਤੇ ਆਏ ਖਰਚੇ ਦੀ ਪ੍ਰਤਿਪੂਰਤੀ ਇਕਠੀ ਕਰਨੀ ਬਣਦੀ ਹੈ ਕਿਉਂਕਿ ਆਉਟਡੋਰ ਇਲਾਜ਼ ਇਨਡੋਰ ਇਲਾਜ਼ ਦੀ ਕੜ੍ਹੀ ਵਿਚ ਹੈ ਉਹ ਬਿਲ ਹਸਪਤਾਲ ਵਿਚੋਂ ਪਾਸ ਹੋਣ ਬਾਰੇ ਪੰਜਾਬ ਹਰਿਯਾਣਾ ਹਾਈਕੋਰਟ ਦੇ ਫੈਸਲੇ ਕੇ.ਸੀ. ਵਰਮਾ ਬਨਾਮ ਪੰਜਾਬ ਰਾਜ ਬਿਜਲੀ ਬੋਰਡ ਤੋਂ 2008(4) ਆਰ.ਐਸ.ਜੇ./ਪੰਜਾਬ ਤੇ ਹਰਿਯਾਣਾ ਸੀ-176 ਦਾ ਫੈਸਲਾ ਹੈ ਇਸ ਫੈਸਲੇ ਦੇ ਸਮਰੂਪ ਹੀ ਤੁਹਾਡੀ ਸਥਿਤੀ ਹੈ ਪ੍ਰੰਤੂ ਸਿਹਤ ਵਿਭਾਗ ਦੇ ਕਈ ਅਧਿਕਾਰੀ ਇਨਡੋਰ ਤੇ ਆਉਟਡੋਰ ਇਲਾਜ਼ ਤੇ ਆਏ ਖਰਚੇ ਦੇ ਬਿਲ ਵਖੋ ਵਖਰੇ ਬਣਾਉਣ ਦੇ ਆਦੇਸ਼ ਦਿੰਦੇ ਹਨ
ਪ੍ਰਸ਼ਨ ਮੈਂ ਬਤੌਰ ਟੀਚਿੰਗ ਫੈਲੋਜ ਸੇਵਾ ਨਿਭਾ ਰਹੀ ਹਾਂ ਅਤੇ ਹੁਣ 80 ਦਿਨਾ ਦੀ ਪ੍ਰਸੂਤਾ ਛੁੱਟੀ ਤੇ ਹਾਂ ਪਹਿਲੀ ਅਪ੍ਰੈਲ 2011 ਨੂੰ ਸਾਡੀਆਂ ਸੇਵਾਵਾਂ ਰੈਗੂਲਰ ਹੋ ਰਹੀਆਂ ਹਨ ਕੀ ਮੈਨੂੰ ਪਹਿਲੀ ਅਪ੍ਰੈਲ ਨੂੰ ਸਕੂਲ ਹਾਜਰ ਹੋਣ ਦੀ ਲੋੜ ਹੈ ? ਜੇਕਰ ਨਹੀਂ ਤਾਂ ਰੈਗੂਲਰ ਹੋਣ ਉਪਰੰਤ ਕੀ ਮੇਰੀ ਪ੍ਰਸੂਤਾ ਛੁੱਟੀ 180 ਦਿਨ ਦੀ ਹੋ ਸਕਦੀ ਹੈ ? ਪੱਤਰਾਂ ਦੇ ਹਵਾਲੇ ਦੱਸੋ
ਰਜਵੰਤ ਕੌਰ, ਚੱਬੇਵਾਲ (ਹੋਸ਼ਿਆਰਪੂਰ)
ਉੱਤਰਪਹਿਲੀ ਅਪ੍ਰੈਲ ਨੂੰ ਪ੍ਰਸੂਤਾ ਛੁੱਟੀ ਉਪਰ ਹੋਣ ਕਰਨ ਤੁਹਾਨੂੰ ਸਕੂਲ ਹਾਜਰ ਹੋਣ ਦੀ ਲੋੜ ਨਹੀਂ ਕਿਉਂ ਜੋ ਛੁੱਟੀ ਦੌਰਾਨ ਹੀ ਤੁਹਾਡੀਆਂ ਸੇਵਾਵਾਂ ਰੈਗੂਲਰ ਹੋ ਜਾਣਗੀਆਂ ਇਸ ਰੈਗੂਲਰ ਕਰਮਚਾਰੀਆਂ ਨੂੰ ਮਿਲਦੀ ਪ੍ਰਸੂਤਾ ਛੁੱਟੀ ਪੰਜਾਬ ਸੀ.ਐਸ.ਆਰ. ਦੇ ਨਿਯਮ ੮.੧੨੭(ਏ) ਅਨੁਸਾਰ ਤੁਸੀਂ ੧੮੦ ਦਿਨਾਂ ਦੀ ਸਹੁਲਤ ਮਾਨ ਸਕੋਗੇ ਫਿਲਹਾਲ ਤੁਹਾਡੇ ਰੈਗੂਲਰ
ਪ੍ਰਸ਼ਨ ਮੈਂ ਅੰਗਹੀਣ ਹਾਂ ਅਤੇ ਚੌਕੀਦਾਰ ਦੀ ਡਿਉਟੀ ਨਿਭਾ ਰਿਹਾ ਹਾਂ ਕ੍ਰਿਪਾ ਕਰਕੇ ਸਪਸ਼ਟ ਕਰੋ ਕੀ ਲ੍ਤੋੰ ਅੰਗਹੀਣ ਤੋਂ ਰਾਤ ਦੀ ਚੌਕੀਦਾਰ ਦੀ ਡਿਉਟੀ ਕਰਨੀ ਬਣਦੀ ਹੈ ਜਾਂ ਨਹੀਂ ?
ਭਗਵਾਨ ਸਿੰਘ ਸ਼੍ਖਿਰਾ (ਤਰਨਤਾਰਨ)
ਉੱਤਰਜੇ ਤੁਹਾਡੀ ਨਿਯੁਕਤੀ ਬਤੌਰ ਚੋਕੀਦਾਰ, ਚੋਕੀਦਾਰ ਦੀ ਆਸਾਮੀ
ਵਿਰੁੱਧ ਹੋਈ ਹੈ ਤਾਂ ਤੁਸੀਂ ਚੋਕਿਦਾਰਾਂ ਨੂੰ ਮਿਲਦਾ ਸਪੈਸ਼ਲ ਭੱਤਾ ਲੈ ਰਹੋ ਤਾਂ ਤੁਸੀਂ ਰਾਤ ਦੀ ਡਿਉਟੀ ਕਰਨ ਲੈ ਮਜਬੂਰ ਕੀਤੇ ਜਾ ਸਕਦੇ ਹੋ | ਇਹ ਵੀ ਹੋ ਸਕਦਾ ਹੈ ਕੀ ਤੁਸੀਂ ਅੰਗਹੀਣ ਕੋਟੇ ਵਿਚ ਹੀ ਨੌਕਰੀ ਲਈ ਹੋਵੇ ਉਸ ਹਾਲਤ ਵਿਚ ਮਹਿਕਮੇ ਨੇ ਅਤੇ ਅੰਗਹੀਣ ਸਰਟੀਫਿਕੇਟ ਜਾਰੀ ਕਰਨ ਵਾਲੇ ਅਧਿਕਾਰੀ ਨੇ ਵੇਖਣਾ ਸੀ ਕੀ ਤੁਸੀਂ ਚੋਕੀਦਾਰ ਦੀ ਡਿਉਟੀ ਦੇ ਯੋਗ ਹੋ ਜਾ ਨਹੀਂ |ਹੁਣ ਜੇ ਤੁਸੀਂ ਚੋਕੀਦਾਰ ਦੀ ਡਿਉਟੀ ਕਰਨ ਦੇ ਸਮਰਥ ਨਹੀ ਹੋ ਤਾਂ ਵਿਭਾਗ ਤੋਂ ਸੇਵਾਦਾਰ ਦੀ ਡਿਉਟੀ ਕਰਨ ਦੀ ਆਗਿਯਾ ਮੰਗੋ ਹੋ ਸਕੇ ਤਾਂ ਦਰਜਾ ਚਾਰ ਅਤੇ ਪ੍ਸ੍ਸ੍ਫ਼ ਤਰਨਤਾਰਨ ਦੇ ਆਗੂ ਧਰਮ ਸਿੰਘ ਦੀ ਮਦਦ ਲਵੋ |
ਪ੍ਰਸ਼ਨ ਪਲਾਟ ਮੇਰੇ ਨਾਂ ਤੇ ਸੀ ਜਿਸ ਉਪਰ ਹਾਉਸ ਲੋਨ (ਮੇਰਾ ਲੜਕਾ, ਉਸਦੀ ਪਤਨੀ ਮੈਂ ਤੇ ਮੇਰੀ ਪਤਨੀ ਨੇ ) ਲੈ ਕੇ ਮਕਾਨ ਬਣਾ ਲਿਆ ਹੈ ਲੋਨ ਦੀ ਕਿਸ਼੍ਤ ਮੇਰਾ ਲੜਕਾ ਹੀ ਤਨਖਾਹ ਵਿਚੋਂ ਕਟਵਾਉਂਦਾ ਹੈ ਦੱਸਿਆ ਜਾਵੇ ਕੀ ਟੈਕਸ ਰਿਬੇਟ ਕੌਣ ਲੈ ਸਕਦਾ ਹੈ (1) ਮੇਰਾ ਲੜਕਾ (2) ਜਾਂ ਕੇਵਲ ਮੈਂ (3) ਜਾਂ ਚਾਰੇ 1/4 ਦਾ ਅਨੁਪਾਤ ਅਨੁਸਾਰ ?
ਮਨਮੋਹਨ ਸਿੰਘ ਮੋਹਾਲੀ
ਉੱਤਰਕਿਉਂਜੋ ਪਲਾਟ ਦੇ ਮਾਲਕ ਕਾਨੂਨੀ ਤੌਰ ਤੇ ਤੁਸੀਂ ਹੋ ਲੋਨ ਦੀ ਕਿਸ਼੍ਤ
ਜੇ ਤੁਹਾਡੀ ਤਨਖਾਹ ਵਿਚੋਂ ਜਾ ਰਹੀ ਹੋਵੇ ਤਾਂ ਰਿਬੇਟ ਲੈਣ ਦੇ ਹੱਕਦਾਰ ਤੁਸੀਂ ਹੋ ਭਾਵੇਂ ਤੁਹਾਡੇ ਸਾਰੇ ਪਰਿਵਾਰ ਨੇ ਹੋਮ ਲੋਨ ਲਿਆ ਹੈ| ਪਰ ਪਲਾਟ ਦੀ ਮਾਲਕੀ ਤੁਹਾਡੇ ਨਾਂ ਤੇ ਹੋਣ ਕਰਕੇ ਆਮਦਨ ਕਰ ਵਿਚੋਂ ਰਿਬੇਟ ਤੁਹਾਡਾ ਬੇਟਾ ਨਹੀਂ ਲੈ ਸਕਦਾ ਭਾਵੇਂ ਉਸਦੀ ਤਨਖਾਹ ਵਿਚੋਂ ਕਿਸ਼੍ਤ ਜਾ ਰਹੀ ਹੋਵੇ | ਵੈਸੇ ਬੈੰਕ ਲੋਨ ਆਮਤੌਰ ਤੇ ਸਮੁਚੇ ਪਰਿਵਾਰ ਦੇ ਜਿਯਾੰ ਦੇ ਨਾਮ ਤੇ ਦਿੰਦੇ ਹਨ ਪਰ ਇਸਦਾ ਟੈਕਸ ਲਾਭ ਕੇਵਲ ਪਲਾਟ ਮਾਲਕ ਨੂੰ ਹੀ ਮਿਲ ਸਕਦਾ ਹੈ |
ਪ੍ਰਸ਼ਨ ਅਸੀਂ 01-04-1985 ਤੋਂ ਬਤੌਰ ਅਧਿਪਾਕ ਰੈਗੂਲਰ ਹਾਂ
ਅਤੇ 8-16 ਲਾਭ ਪ੍ਰਾਪਤ ਕਰ ਚੁੱਕੇ ਹਾਂ ਹੁਣ 24 ਸਾਲਾਂ ਲਾਭ 01-04-2009 ਨੂੰ ਲਿਆ ਹੈ ਹੁਣ ਅਸੀਂ 03-02-2010 ਦੇ ਪੱਤਰ ਅਨੁਸਾਰ 4-9-14 ਦੀ ਆਪਸ਼ਨ ਦਿਤੀ ਹੈ ਕੀ ਸਾਨੂੰ 01-11-2006 ਤੋਂ 14 ਸਾਲਾਂ ਪ੍ਰਬੀਨਤਾ ਤਰੱਕੀ ਮਿਲੇਗੀ ਜਾਂ ਇੱਕਲੀ ਗ੍ਰੇਡ ਪ੍ਲੇਸ੍ਮੇੰਟ ਹੀ ਮਿਲੇਗੀ
ਗੁਲਜ਼ਾਰ ਸਿੰਘ, ਗੋੰਦਪੁਰ (ਹੋਸ਼ਿਆਰਪੂਰ)
ਉੱਤਰਤੁਹਾਨੂੰ ਆਪਣੀ 4-9-14 ਸਾਲਾਂ ਆਪਸ਼ਨ ਦਾ ਹਵਾਲਾ ਦੇ ਕੇ ਮਿਤੀ 01-11-06 ਤੋਂ 14 ਸਾਲਾਂ ਲਾਭ ਲੈਣ ਲਈ ਕੇਸ ਸਮਰਥ ਅਧਿਕਾਰੀ ਨੂੰ ਭੇਜਣਾ ਚਾਹੀਦਾ ਹੈ ਅਤੇ ਨਾਲ ਹੀ 01-04-2009 ਨੂੰ ਪ੍ਰਾਪਤ
ਕੀਤੇ 24 ਸਾਲਾਂ ਲਾਭ ਨੂੰ ਰੱਦ ਕਰਵਾਉਣ ਦੀ ਬੇਨਤੀ ਵੀ ਕਰਨੀ ਚਾਹੀਦੀ ਹੈ
ਪ੍ਰਸ਼ਨ ਮੈਂ ਬਤੌਰ ਟੀਚਿੰਗ ਫੈਲੋ 27-01-2008 ਨੂੰ ਸਿਖਿਆ ਵਿਭਾਗ ਵਿਚ ਨਿਯੁਕਤ ਹੋਇਆ 20-10-08 ਨੂੰ ਟੀਚਿੰਗ ਫੈਲੋ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਹੋਇਆ ਨਵੇਂ ਸਕੇਲ ਵਿਚ ਮਿਲਣ ਵਾਲੀ ਤਨਖਾਹ ਅਤੇ ਭੱਤਿਆਂ ਬਾਰੇ ਦੱਸੋ ਜੋ 01-04-2011 ਨੂੰ ਮਿਲਣਗੇ ?
ਮਨਦੀਪ, ਪਾਸਲਾ (ਜਲੰਧਰ)
ਉੱਤਰ ਤੁਹਾਨੂੰ ਪੰਜਵੇਂ ਤਨਖਾਹ ਕਮਿਸ਼ਨ ਵਲੋਂ ਐਲਾਨੇ ਗਏ ਗ੍ਰੇਡਾ ਅਨੁਸਾਰ ਟੇਬਲ ਨੰਬਰ 9 ਅਨੁਸਾਰ 11470 ਰੁਪੈ ਮੁਢਲੀ ਤਨਖਾਹ ਮਿਲੇਗੀ ਅਤੇ ਇਸ 'ਤੇ ਮਿਲਣ ਵਾਲਾ 45% ਡੀਏ ਜਿਹੜਾ ਜਨਵਰੀ 2011 ਤੋਂ 51% ਮਿਲਣਾ ਹੈ ਅਤੇ 10% ਮਕਾਨ ਕਿਰਾਇਆ ਭੱਤਾ, 6% ਪੇਂਡੂ ਭੱਤਾ (ਪਿੰਡਾਂ ਵਿਚ ਕੰਮ ਕਰਨ ਵਾਲਿਆਂ ਲਈ) ਅਤੇ 500 ਰੁਪੈ ਮੈਡੀਕਲ ਭੱਤਾ ਅਤੇ ਹੋਰ ਭੱਤੇ ਜੋ ਰੈਗੂਲਰ ਅਧਿਪ੍ਕਾਂ ਨੂੰ ਮਿਲਦੇ ਹਨ, ਤੁਸੀਂ ਵੀ ਉਹਨਾਂ ਦੇ ਹੱਕਦਾਰ ਹੋਵੋਗੇ
ਪ੍ਰਸ਼ਨ ਕੀ ਲੇਡੀ ਈਈਟੀ ਟੀਚਰ ਵਿਆਹ ਤੋਂ ਬਾਅਦ ਬਦਲੀ ਕਰਵਾ ਕੇ ਇਕ ਜਿਲ੍ਹੇ ਤੋਂ ਦੂਜੇ ਜਿਲ੍ਹੇ ਵਿਚ ਜਾਨ ਉਪਰੰਤ ਸੀਨੀਆਰਟੀ ਗੁਆ ਲੈਂਦੀ ਹੈ ਹਾਂ ਜਾਂ ਨਾਂਹ ਦੀ ਹਾਲਤ ਵਿਚ ਉੱਤਰ ਕਿਸੇ ਨਿਯਮ ਜਾਂ ਪੱਤਰ ਦੇ ਹਵਾਲੇ ਦਿੱਤਾ ਜਾਵੇ
ਬਲਰਾਜ ਸਿੰਘ ਲੁਧਿਆਣਾ
ਉੱਤਰ ਪੰਜਾਬ ਸਰਕਾਰ ਦੇ ਪੱਤਰ ਨੰਬਰ 14/22/98-6ਪੀਪੀ3/7892 ਮਿਤੀ 11-06-98 ਦੇ ਪੈਰਾ (ਓ) ਅਨੁਸਾਰ ਸਰਕਾਰੀ ਕਰਮਚਾਰੀ ਜਿਸਦਾ ਜਿਲ੍ਹੇ ਡਕ ਕਾਡਰ ਹੋਵੇ, ਨੂੰ ਉਸਦੇ ਸੇਵਾਕਾਲ ਵਿਚ ਇਕ ਵਾਰੀ ਕਾਡਰ ਉਸ ਜਿਲ੍ਹੇ ਵਿਚ ਬਦਲਨ ਲਈ ਆਪਸ਼ਨ ਦੇਣ ਦੀ ਖੁਲ੍ਹ ਹੋਵੇਗੀ, ਜਿਥੇ ਕੀ ਉਸ ਕਰਮਚਾਰੀ ਦਾ ਪਤੀ/ਪਤਨੀ ਨੌਕਰੀ ਵਿਚ ਹੋਵੇ ਅਤੇ ਭਾਵੇਂ ਇਹ ਨੌਕਰੀ ਸਰਕਾਰੀ ਜਾਂ ਪ੍ਰਾਇਵੇਟ ਹੀ ਹੋਵੇ ਅਜਿਹੀ ਆਪਸ਼ਨ ਦੇਣ ਵਾਲੇ
ਕਰਮਚਾਰੀ ਦੀ ਸਿਨਿਆਰਤਾ ਵਿਚ ਕੋਈ ਵਿਘਨ ਨਹੀਂ ਪਵੇਗਾ |
ਪ੍ਰਸ਼ਨ ਮੈਂ ਬੀ.ਐਂਡ.ਆਰ. ਭਾਵਾਂ ਤੇ ਮਾਰਗ ਸ਼ਾਖਾਂ ਤੋਂ 1999 ਵਿਚ ਰਿਟਾਇਰ ਹੋਇਆ ਹਾਂ ਮੈਂ ਡਾਕਟਰਾਂ ਦੀ ਸਲਾਹ 'ਤੇ ਪ੍ਰਾਇਵੇਟ ਹਸਪਤਾਲ ਤੋਂ ਚੂਲਾ ਬਦਲਾਉਨਾ ਚਾਹੁੰਦਾ ਹਾਂ ਮੈਂ ਮੈਡੀਕਲ ਅਲਾਊਂਸ ਵੀ ਲੈ ਰਿਹਾ ਹਾਂ ਚੂਲਾ ਬਦਲਾਉਣ ਤੇ ਜੋ ਖਰਚ ਆਵੇਗਾ, ਉਹ ਸਰਕਾਰ ਤੋਂ ਕਿਸ ਤਰੀਕੇ ਨਾਲ ਰੀਇੰਬ੍ਰ੍ਸ ਕਰਵਾ ਸਕਾਂਗਾ ?
ਸ਼ੀਤਲ ਸਿੰਘ ਅੰਮ੍ਰਿਤਸਰ
ਉੱਤਰ ਮੁਲਾਜਮਾਂ, ਪੈਨਸ਼ਨਰਾਂ ਤੇ ਉਹਨਾਂ ਦੇ ਅਸ਼ਿਰਤਾਂ ਦੇ ਚੂਲਾ ਆਦਿ ਬਦਲਣ ਦੇ ਰੇਟਾਂ ਵਿਚ ਸੋਧ ਕੇ ਪੱਤਰ ਨੰਬਰ 12/316/94-5ਐਚਬੀਵੀ/21954 ਮਿਤੀ 10-09-2007 ਅਤੇ ਪੱਤਰ ਨੰਬਰ 12/316-945ਸਿ5/1769 ਮਿਤੀ 03-07-2008 (ਮੁਲਾਜ਼ਮ ਲਹਿਰ) ਅਨੁਸਾਰ ਏਮਜ, ਨਵੀਂ ਦਿੱਲੀ ਵਲੋਂ ਤਾਹਿਸ਼ੁਦਾਂ ਰੇਟਾਂ ਨਾਲ ਸਰਕਾਰੀ/ਪ੍ਰਾਇਵੇਟ ਹਸਪਤਾਲਾਂ ਤੋਂ ਇਲਾਜ ਕਰਵਾ ਕੇ ਇਸਦੀ ਪ੍ਰਤਿਪੂਰ੍ਤਿ ਕਾਰਵਾਈ ਜਾ ਸਕਦੀ ਹੈ ਮੁਲਾਜ਼ਮ ਲਹਿਰ ਦੇ ਅੰਕ ਅਗਸਤ 2010 ਵਿਚ ਮੈਡੀਕਲ ਖਰਚੇ ਦੀ ਪ੍ਰਤੀਪੂਰਤੀ ਸਬੰਧੀ ਪਾਲਿਸੀ ਅਤੇ ਵਿੱਤੀ ਅਧਿਕਾਰਾਂ ਦੇ ਵਿਕੇੰਦ੍ਰੀਕਰਣ ਬਾਰੇ ਪੱਤਰ ਵਿਚ ਪ੍ਰਤੀਪੂਰਤੀ ਦੀ ਮਨਜੂਰੀ ਦੇਣ ਅਤੇ ਬਿਲਾਂ ਨੂੰ ਵੈਰਿਫਾਈ ਕਰਨ ਦੇ ਸਮਰਥ ਅਧਿਕਾਰੀਆਂ ਬਾਰੇ ਦੱਸਿਆ ਗਿਆ ਹੈ
ਪ੍ਰਸ਼ਨ 15-12-2010 ਨੂੰ ਜਾਰੀ ਪੱਤਰ ਦੀ ਰੋਸ਼ਨੀ ਵਿਚ ਦੱਸਿਆ ਜਾਵੇ ਕੀ ਪ੍ਰਾਇਵੇਟ ਹਸਪਤਾਲਾਂ ਵਿਚ ਕਰਵਾਏ ਇਲਾਜ਼/ਫਾਲੋਅਪ ਇਲਾਜ਼ ਦੀ ਰੀਇਮ੍ਬ੍ਰ੍ਸਮੈਂਟ ਹੋ ਸਕਦੀ ਹੈ ਜਾਂ ਨਹੀਂ ? ਕਿਉਂਕਿ ਇਸ ਪੱਤਰ ਦਾ ਇਹ ਅਰਥ ਕਢਿਆ ਜਾ ਰਿਹਾ ਹੈ ਕੀ ਕ੍ਰਾਨਿਕ ਬਿਮਾਰੀਆਂ ਡਕ ਫਾਲੋਅਪ ਇਲਾਜ਼ ਦਰਸਾਏ ਹਸਪਤਾਲ ਵਿਚ ਨਹੀਂ ਹੋ ਸਕਦਾ
ਹਰਪ੍ਰੀਤ ਸਿੰਘ ਵੇਰਕਾ, (ਅੰਮ੍ਰਿਤਸਰ)
ਉੱਤਰ 15-12-2010 ਦਾ ਜਾਰੀ ਪੱਤਰ ਪ੍ਰਾਇਵੇਟ ਹਸਪਤਾਲਾਂ ਤੋਂ ਕਰਵਾਏ ਇਲਾਜ਼/ਫਾਲੋਅਪ ਇਲਾਜ਼ ਦੇ ਖਰਚੇ ਦੀ ਪ੍ਰਤਿਪੂਰ੍ਤਿ ਤੇ ਕੋਈ ਰੋਕ ਨਹੀਂ ਲਾਉਂਦਾ ਪੰਜਾਬ ਸਰਕਾਰ ਦੇ ਪੱਤਰ ਨੰਬਰ 12/193/94-5ਐਚਬੀ5/5251-54 ਮਿਤੀ 13-02-1995 ਵਿਚ ਦੇਸ਼/ਪ੍ਰਾਂਤ ਤੋਂ ਬਾਹਰਲੇ ਪ੍ਰਾਇਵੇਟ ਹਸਪਤਾਲਾਂ ਤੋਂ ਇਲਾਜ਼ ਕਰਵਾਉਣ ਦੀ ਕੁਝ ਸ਼ਰਤਾਂ ਸਾਹਿਤ ਖੁਲ੍ਹ ਪਹਿਲਾਂ ਹੀ ਦਿੱਤੀ ਹੋਈ ਹੈ ਜਿਸ ਅਨੁਸਾਰ ਮੁਲਾਜਮ/ਪੈਨਸ਼ਨਰ ਆਪਣੀ ਸੋਖ ਅਨੁਸਾਰ ਕਿਸੇ ਵੀ ਹਸਪਤਾਲ ਦੀ ਚੋਣ ਕਰ ਸਕਦਾ ਹੈ ਅਤੇ ਨਿਯਮਾਂ ਅਨੁਸਾਰ ਪ੍ਰਤੀਪੂਰਤੀ ਲੈ ਸਕਦਾ ਹੈ

1 comment:

  1. ਮੈਂ ਬਿਜਲੀ ਮੰਡਲ, ਲੋਕ ਨਿਰਮਾਣ ਵਿਭਾਗ, ਭਵਨ ਤੇ ਮਾਰਗ ਸaਾਖਾ, ਫਰੀਦਕੋਟ ਵਿਖੇ ਪਿਛਲੇ 4 ਸਾਲਾਂ ਤੋਂ ਕੰਪਿਊਟਰ ਓਪਰੇਟਰ ਦਾ ਕੰਮ ਕਰਦਾ ਆ ਰਿਹਾ। ਐਸਟੀਮੇਟ ਦੇ ਮੁਤਾਬਿਕ ਮੈਨੂੰ ਤਨਖਾਹ 4500/_ ਰੁਪਏ ਦਿੱਤੀ ਜਾਂਦੀ ਹੈ ਜਦੋਂ ਕਿ ਮੇਰੇ ਤੋਂ ਡਰਾਇੰਗ ਬਰਾਂਚ, ਅਕਾਉਂਟ ਬਰਾਂਚ ਅਤੇ ਹੋਰ ਬਰਾਂਚਾਂ ਦਾ ਕੰਮ ਲਿਆ ਜਾਂਦਾ ਹੈ ਅਤੇ ਨਾ ਹੀ ਕਿਤੇ ਮੇਰੀ ਹਾਜaਰੀ ਲਗਾਈ ਜਾਂਦੀ ਹੈ। ਕ੍ਰਿਪਾ ਕਰਕੇ ਦੱਸਿਆ ਜਾਵੇ ਕਿ ਮੇਨੂੰ ਕੀ ਕਰਨਾ ਚਾਹੀਦਾ ਹੈ।

    ReplyDelete

Related Posts Plugin for WordPress, Blogger...