ਵਿਸ਼ਾ : ਅਪੰਗ ਕਮਰਚਾਰੀਆਂ ਨੂੰ ਸਰਕਾਰੀ ਸੇਵਾਵਾਂ ਗਰੁੱਪ ਏ, ਬੀ, ਸੀ ਤੇ ਡੀ ਵਿਚ ਤਰੱਕੀਆਂ ਕਰਨ ਸਮੇਂ ਰਾਖਵਾਂਕਰਨ ਦੇਣ ਬਾਰੇ।
ਸ਼੍ਰੀਮਾਨ ਜੀ/ਸ਼੍ਰੀਮਤੀ ਜੀ,
ਮੈਨੂੰ ਉਪਰੋਕਤ ਵਿਸ਼ੇ 'ਤੇ ਆਪ ਦਾ ਧਿਆਨ ਸਰਕਾਰ ਦੇ ਪੱਤਰ ਨੰ: 10/26/95-5ਸਸ/1252 ਮਿਤੀ 02-05-97 ਵੱਲ ਦਿਵਾਉਣ ਦੀ ਹਦਾਇਤ ਹੋਈ ਹੈ, ਜਿਨ੍ਹਾਂ ਰਾਂਹੀ ਅਪੰਗ ਕਰਮਚਾਰੀਆਂ ਨੂੰ ਸਰਕਾਰੀ ਸੇਵਾਵਾਂ ਵਿਚ ਸਹੂਲਤਾਂ ਆਦਿ ਦੇਣ ਸਬੰਧੀ ਹਦਾਇਤਾਂ/ਸਪਸ਼ਟੀਕਰਨ ਦਿੱਤੇ ਗਏ ਹਨ।
2. ਅਪੰਗ ਕਰਮਚਾਰੀਆਂ ਵਲੋਂ ਸਰਕਾਰੀ ਸੇਵਾਵਾਂ ਵਿਚ ਪਦਉਨਤੀਆਂ ਲਈ 3 ਪ੍ਰਤੀਸ਼ਤ ਰਾਖਵਾਂਕਰਨ ਦੇਣ ਲਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸਿਵਲ ਰਿੱਟ ਪਟੀਸ਼ਨ ਨੰ: 5809 ਆਫ਼ 2010 ਅਤੇ ਸਿਵਲ ਰਿੱਟ ਪਟੀਸ਼ਨ ਨੰ: 11467 ਆਫ਼ 2010 ਦਾਇਰ ਕੀਤੀਆਂ ਗਈਆਂ ਸਨ। ਮਾਨਯੋਗ ਹਾਈਕੋਰਟ ਵਲੋਂ ਇਨ੍ਹਾਂ ਰਿੱਟ ਪਟੀਸ਼ਨਾਂ ਨੂੰ ਪ੍ਰਵਾਨ ਕਰਦੇ ਹੋਏ ਕਰਮਚਾਰੀਆਂ ਨੂੰ ਸਰਕਾਰੀ ਸੇਵਾਵਾਂ ਵਿਚ 3 ਪ੍ਰਤੀਸ਼ਤ ਰਾਖਵਾਂਕਰਨ ਦੇਣ ਦੇ ਆਦੇਸ਼ ਮਿਤੀ 24-05-2010 ਤੇ ਮਿਤੀ 06-09-2010 ਜਾਂਹੀ ਦਿੱਤੇ ਗਏ ਸਨ। ਮਾਨਯੋਗ ਹਾਈਕਰਟ ਦੇ ਆਦੇਸ਼ਾਂ ਦੇ ਸਨਮੁਖ ਮਾਮਲੇ ਨੂੰ ਸਰਕਾਰ ਵਲੋਂ ਵਿਚਾਰਦੇ ਹੋਏ ਸਰਕਾਰੀ ਸੇਵਾਵਾਂ ਦੇ ਗਰੁੱਪ ਏ, ਬੀ, ਸੀ ਤੇ ਡੀ ਵਿਚ ਅਪੰਗ ਕਰਮਚਾਰੀਆਂ ਲਈ ਪਦਉਨਤੀਆਂ ਵਿਚ 3 ਪ੍ਰਤੀਸ਼ਤ ਰਾਖਵਾਂਕਰਨ ਦੇਣ ਲਈ ਹੇਠ ਅਨੁਸਾਰ ਫੈਸਲਾ ਕੀਤਾ ਗਿਆ ਹੈ :
ਲੜੀ ਨੰ: ਅਪੰਗਤਾ ਦੀ ਕਿਸਮ ਪ੍ਰਤੀਸ਼ਤਤਾ
1 ਨੇਤਰਹੀਨ ਅਤੇ ਅੰਸ਼ਕ ਨੇਤਰਹੀਣ 1 ਪ੍ਰਤੀਸ਼ਤ
2 ਗੂੰਗੇ ਅਤੇ ਬੋਲੇ 1 ਪ੍ਰਤੀਸ਼ਤ
3 ਫਿਜੀਕਲ ਹੈਂਡੀਕੈਪਡ ਅਤੇ ਦਿਮਾਗੀ ਕਮਜੋਰੀ 1 ਪ੍ਰਤੀਸ਼ਤ
3. ਇਹ ਹੁਕਮ ਤੁਰੰਤ ਲਾਗੂ ਹੋਣਗੇ।
ਸਹੀ/- ਟੀ.ਆਰ. ਸਾਰੰਗਲ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
Thursday, 18 August 2011
ਅਪੰਗ ਕਰਮਚਾਰੀਆਂ ਨੂੰ ਸਰਕਾਰੀ ਸੇਵਾਵਾਂ ਵਿਚ ਤਰੱਕੀਆਂ ਕਰਨ ਸਮੇਂ 3 ਪ੍ਰਤੀਸ਼ਤ ਰਾਖਵਾਂਕਰਨ ਦੀ ਹੱਕਦਾਰੀ
Subscribe to:
Post Comments (Atom)
No comments:
Post a Comment