ਕਮਉਟੇਸ਼ਨ ਆਫ਼ ਪੈਨਸ਼ਨ ਬਾਰੇ ਜਾਣਕਾਰੀ
ਪੰਜਾਬ ਸਿਵਿਲ ਸੇਵਾਵਾਂ ਰੂਲਜ਼ ਜਿਲਦ ਨੰ : 2 ਦੇ ਰੂਲ 11.1(ਬੀ) ਅਨੁਸਾਰ ਹਰ ਸੇਵਾ ਮੁਕਤ ਕਰਮਚਾਰੀ ਨੂੰ ਸੇਵਾਮੁਕਤੀ ਸਮੇਂ ਆਪਣੀ ਮਨਜੂਰ ਮੁੱਢਲੀ ਪੈਨਸ਼ਨ ਦਾ ਕੁਝ ਭਾਗ ਯਕਮੁਸ਼ਤ ਪ੍ਰਾਪਤ ਕਰਨ ਦੀ ਸਹੂਲਤ ਪ੍ਰਾਪਤ ਹੈ, ਜਿਸ ਨੂੰ ਕਮਉਟੇਸ਼ਨ ਆਫ਼ ਪੈਨਸ਼ਨ ਕਹਿੰਦੇ ਹਨ | ਕਮਉਟੇਸ਼ਨ ਆਫ਼ ਪੈਨਸ਼ਨ ਨੂੰ ਸਰਲ ਅਤੇ ਤਰਕਸੰਗਤ ਸਮਝਣ ਲਈ ਸੇਵਾਮੁਕਤੀ ਦੇ ਸਮੇਂ ਅਨੁਸਾਰ ਪੰਜ ਭਾਗਾਂ ਵਿਚ ਵੰਡ ਸਕਦੇ ਹਾਂ |
1. 1996 ਤੋਂ ਪਹਿਲਾਂ ਸੇਵਾ ਮੁਕਤੀ : ਅਜਿਹੇ ਪੈਨਸ਼ਨਰਾਂ ਨੂੰ ਸੇਵਾ ਮੁਕਤੀ ਸਮੇਂ ਮੰਜੂਰ ਮੁਢਲੀ ਪੈਨਸ਼ਨ ਡਕ ਵੱਧ ਤੋਂ ਵੱਧ 33% ਭਾਗ ਕਮਉਟ ਕਰਵਾਉਣ ਦਾ ਹੱਕ ਹਾਸਲ ਸੀ ਅਤੇ ਕਮਉਟੇਸ਼ਨ ਦੀ ਕੁਲ ਮਿਲਣ ਵਾਲੀ ਰਾਸ਼ੀ ਨਿਸ਼ਚਿਤ ਕਰਨ ਲਈ ਹੇਠ ਲਿਖਿਆ ਫ਼ਾਰ੍ਮੂਲਾ ਸੀ :-
(1.) ਦਰਜਾ 1, 2, 3 ਦੇ ਲਈ :- ਮੁਢਲੀ ਪੈਨਸ਼ਨ ਦਾ 33% X12X10.46
(2.) ਦਰਜਾ 4 ਕਰਮਚਾਰੀ ਲਈ :- ਮੰਜੂਰ ਮੁਢਲੀ ਪੈਨਸ਼ਨ ਦਾ ੩੩%X12X9.81
ਕਮਉਟੇਸ਼ਨ ਦੀ ਪ੍ਰਾਪਤ ਕੀਤੀ ਕੁਲ ਰਕਮ ਪੈਨਸ਼ਨਰ ਦੀ ਪੈਨਸ਼ਨ ਵਿਚੋਂ ਕਮਉਟੇਸ਼ਨ ਦੀ ਪ੍ਰਾਪਤੀ ਦੀ ਮਿਤੀ ਤੋਂ 138 ਬਰਾਬਰ ਮਾਸਿਕ ਕਿਸ਼ਤਾਂ ਵਿਚ ਕੱਟੀ ਜਾਂਦੀ ਹੈ | ਇਹ ਕਟੌਤੀ ਬਹਾਲ ਕਰਨ ਲਈ 138 ਕਿਸ਼ਤਾਂ ਦਾ ਪੂਰਿਆ ਕਰਨਾ ਅਤੇ ਪੈਨਸ਼ਨਰ ਦੀ ਉਮਰ 70 ਸਾਲ ਦੀ ਹੋਣ ਤੱਕ ਦੋਵੇਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਭਾਵ 138 ਕਿਸ਼ਤਾਂ ਜਾਂ 70 ਸਾਲ ਦੀ ਉਮਰ ਵਿਚੋਂ ਜੋ ਮਗਰੋਂ ਆਵੇ ਉਸ ਮਿਤੀ ਅਨੁਸਾਰ ਬਹਾਲੀ ਕਰ ਦਿੱਤੀ ਜਾਂਦੀ ਹੈ |
ਕਮਉਟੇਸ਼ਨ ਭਾਗ ਉਪਰ ਮਹਿੰਗਾਈ ਰਿਲੀਫ਼ ਮਿਲਦਾ ਰਹਿੰਦਾ ਹੈ | ਕਮਉਟੇਸ਼ਨ ਦੀ ਪਹਿਲੀ ਪ੍ਰਾਪਤੀ ਘੱਟੋ-ਘੱਟ ਇਕ ਪੈਨਸ਼ਨ ਪ੍ਰਾਪਤ ਕਰ ਲੈਣ ਉਪਰੰਤ ਹੁੰਦੀ ਹੈ |
2. 1996 ਤੋਂ ਬਾਅਦ ਸੇਵਾ ਮੁਕਤੀ :
ਚੌਥੇ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਸੇਵਾ ਮੁਕਤੀ ਸਮੇਂ ਮੰਜੂਰ ਮੁਢਲੀ ਪੈਨਸ਼ਨ ਡਕ ਵੱਧ ਤੋਂ ਵੱਧ 40% ਭਾਗ ਕਮਿਉਟ ਕਰਵਾਉਣ ਦੀ ਵਿਵਸਥਾ ਹੋ ਗਈ ਅਤੇ ਕਮਿਉਟੇਸ਼ਨ ਦੀ ਕੁਲ ਰਾਸ਼ੀ ਕੱਟਣ ਲਈ ਪ੍ਰੀ 1996 ਵਾਲਾ ਫ਼ਾਰ੍ਮੂਲਾ ਜੋ ਉਪਰ ਨੰਬਰ 1 ਵਿਚ ਦੱਸਿਆ ਗਿਆ ਹੈ ਬਰਕਰਾਰ ਰਿਹਾ | ਪਰ ਕਮਿਉਟੇਸ਼ਨ ਦੀ ਬਹਾਲੀ ਦੀਆਂ ਸ਼ਰਤਾਂ ਵਿਚ ਇਕ ਬਹੁਤ ਹੀ ਨੁਕਸਾਨਦਾਇਕ ਸੋੱਧ ਕਰ ਦਿੱਤੀ, ਜਿਸ ਅਨੁਸਾਰ 138 ਕਿਸ਼ਤਾਂ ਜਾਂ 70 ਸਾਲ ਦੀ ਉਮਰ ਵਾਲੀ ਵਿਵਸਥਾ ਖਤਮ ਕਰਕੇ ਰਕਮ ਪ੍ਰਾਪਤੀ ਦੀ ਮਿਤੀ ਤੋਂ 15 ਸਾਲ ਜਾਂ 180 ਕਿਸ਼ਤਾਂ ਦੀ ਸ਼ਰਤ ਲਾਗੂ ਕਰ ਦਿੱਤੀ | 4੦% ਭਾਗ ਕਮਿਉਟ ਕਰਵਾਉਣ ਅਤੇ ਤਨਖਾਹ ਦੁਹਰਾਈ ਕਰਨ ਕਮਿਉਟੇਸ਼ਨ ਦੀ ਕੁਲ ਰਾਸ਼ੀ ਭਾਵੇਂ ਬਹੁਤ ਵੱਧ ਗਈ ਪਰ ਨਾਲ ਹੀ ਕਟੌਤੀ ਦਾ ਸਮਾਂ ਵਧਾਉਣ ਨਾਲ ਪੈਨਸ਼ਨਰ ਨੂੰ ਵਿੱਤੀ ਘਾਟਾ ਪੈ ਗਿਆ | ਇਹ ਕੁਸੰਗ੍ਤੀ ਨੂੰ ਦੂਰ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹਜ਼ਾਰਾਂ ਪੈਨਸ਼ਨਰਾ ਨੇ ਸੈਂਕੜੇ ਰਿੱਟਾਂ ਕੀਤੀਆਂ ਪਰ ਕਿਉਂਕਿ ਕਮਿਉਟੇਸ਼ਨ ਆਫ਼ ਪੈਨਸ਼ਨ ਆਪ੍ਸ਼੍ਨਲ ਹੈ | ਭਾਵ ਪੈਨਸ਼ਨਰ ਦੀ ਮਰਜ਼ੀ ਹੈ ਲਵੇ, ਜੇ ਨਹੀਂ
ਲੈਣੀ ਤਾਂ ਨਾ ਲਵੇ, ਕਰਨ ਕੇਸ ਲਮਕ ਗਿਆ | ਹੁਣ 01.01.1996 ਤੋਂ ਬਾਅਦ ਵਾਲੇ ਪੈਨਸ਼ਨਰ ਦੀ ਕਮਿਉਟੇਸ਼ਨ ਬਹਾਲੀ ਲਈ 15 ਸਾਲ ਕਟੌਤੀ ਕਰਵਾਉਣੀ ਪਵੇਗੀ |
3. 31.07.2003 ਨੂੰ ਅਤੇ ਬਾਅਦ ਸੇਵਾ ਮੁਕਤੀ :
ਜਿਲਦ II ਦੇ ਰੂਲ 11.5 (1) ਅਨੁਸਾਰ ਸੇਵਾ ਮੁਕਤੀ ਸਮੇਂ ਕਰਮਚਾਰੀ ਦੀ ਉਮਰ ਅਨੁਸਾਰ ਕਮਿਉਟੇਸ਼ਨ ਦੀ ਕੀਮਤ / ਦਰ ਨਿਰਧਾਰਤ ਕੀਤੀ ਹੋਈ ਹੈ ਜੋ 17 ਸਾਲ ਦੀ ਉਮਰ ਲਈ 19.28 ਅਤੇ 85 ਸਾਲ ਦੀ ਉਮਰ ਲਈ 3.17 ਹੈ | ਪਰ ਪੰਜਾਬ ਸਰਕਾਰ ਨੇ ਕਮਿਉਟੇਸ਼ਨ ਦੀ ਅਦਾਇਗੀ ਨੂੰ ਲੁਕਵੇਂ ਢੰਗ ਨਾਲ ਖਤਮ ਕਰਨ ਦਾ ਬਹੁਤ ਸ਼ਾਤਰਾਣਾ ਢੰਗ ਨਾਲ ਵਰਤਿਆ ਅਤੇ ਨੋਟੀਫਿਕੇਸ਼ਨ ਨੰ : 3/13/2001/3FPPC/6377-80 ਮਿਤੀ 29.07.2003 ਫੈਕਸ ਕਰਕੇ ਖਜਾਨਾ ਦਫਤਰਾਂ ਨੂੰ ਭੇਜਿਆ ਜੋ 31.07.2003 ਦੀ ਅਤੇ ਉਸ ਤੋਂ ਅੱਗੇ ਸੇਵਾਮੁਕਤੀ ਵਾਲਿਆਂ ਲਈ ਬਹੁਤ ਘਾਤਕ ਕੋਝਾ ਅਤੇ ਨੁਕਸਾਨਦਾਇਕ ਫੈਸਲਾ ਸੀ, ਜਿਸ ਅਨੁਸਾਰ ਰੂਲ ਨੰ 11.5 (2) ਅਨੁਸਾਰ ਦਿੱਤੀ ਸਾਰਣੀ ਨੂੰ ਬਦਲ ਦਿੱਤਾ ਗਿਆ | ਮੁਢਲੀ ਪੈਨਸ਼ਨ ਦਾ 40% ਭਾਗ ਕਮਿਉਟੇਸ਼ਨ ਲਈ ਬਹਾਲ ਰਖਿਆ ਗਿਆ , ਪਰ ਕਮਿਉਟੇਸ਼ਨ ਦੀ ਅਦਾਇਗੀ ਦੀ ਦਰ ਪ੍ਰਤੀ ਸਾਲ ਬਹੁਤ ਘਟਾ ਦਿੱਤੀ | 58 ਸਾਲ ਦੀ ਉਮਰ ਦੇ ਸੇਵਾਮੁਕਤੀ ਵਾਲੇ ਲਈ ਇਹ ਕੀਮਤ 10.46 ਤੋਂ ਘਟਾ ਕੇ 6.2 ਅਤੇ 60 ਸਾਲ ਦੀ ਸੇਵਾ ਮੁਕਤੀ 'ਤੇ 9.81 ਦੀ ਬਜਾਏ 5.83 ਕਰ ਦਿੱਤੀ ਗਈ | ਜੋ ਪੈਨਸ਼ਨਰੀ ਲਾਭ 'ਤੇ ਇਕ ਬਹੁਤ ਕਰਾਰੀ ਚੌਟ ਹੈ ਅਤੇ ਇਹ ਲਾਭ ਹੁਣ ਲਾਭਕਾਰੀ ਨਾ ਹੋ ਕੇ ਘਾਟੇਬੰਦ ਹੋ ਗਿਆ ਹੈ |
ਉਦਾਹਰਣ
58 ਸਾਲ ਵਾਲੇ ਸੇਵਾ ਮੁਕਤੀ ਲਈ
ਮੰਨ ਲਵੋ ਕਿ ਮੰਜੂਰ ਮੁਢਲੀ ਪੈਨਸ਼ਨ 600/- ਮਾਸਿਕ ਅਤੇ 40% ਅਨੁਸਾਰ ਕਮਿਊਟੇਸ਼ਨ 2400/-ਮਾਸਿਕ
30.06.2003 ਨੂੰ ਅਤੇ ਪਹਿਲੇ ਸੇਵਾ ਮੁਕਤ ਲਈ
(1) ਕਮਿਊਟੇਸ਼ਨ ਦੀ ਪ੍ਰਾਪਤ ਯੋਗ ਰਕਮ
2400 X 12 X 10.46 = 301,248/-
(2) ਕਮਿਊਟੇਸ਼ਨ ਦੀ ਕੁਲ ਮੋੜਨ ਵਾਲੀ ਰਕਮ
2400 X 180 = 432000/-
31.07.2003 ਨੂੰ ਅਤੇ ਬਾਅਦ ਵਿਚ ਸੇਵਾ ਮੁਕਤ ਲਈ
(1) ਕਮਿਊਟੇਸ਼ਨ ਦੀ ਪ੍ਰਾਪਤ ਯੋਗ ਰਕਮ
2400 X 6.21 X 12 =1,78848/-
(2) ਕਮਿਊਟੇਸ਼ਨ ਦੀ ਮੋਡ਼ਨਯੋਗ ਰਾਸ਼ੀ
2400 X 180 =4,32,000/-
ਸਿੱਟਾ
(1) ਕਮਿਊਟੇਸ਼ਨ ਦੀ ਦਰ ਘੱਟਣ ਨਾਲ ਪੈਨਸ਼ਨਰ ਨੂੰ 1,22,400/- ਰੁਪੈ ਦੀ ਘੱਟ ਅਦਾਇਗੀ ਹੋਵੇਗੀ |
(2) ਪਹਿਲੀ ਹਾਲਤ ਵਿਚ 3,01,248/- ਪ੍ਰਾਪਤ ਕਰਕੇ, 4,32,000/- ਮੋਡ਼ਨੇ ਪੈਂਦੇ ਹਨ, ਭਾਵ 1,30,752/-ਵਿਆਜ ਆਦਿ ਦੇ 15 ਸਾਲਾਂ ਲਈ ਮੋਡ਼ਨੇ ਪੈਂਦੇ ਹਨ |
(3) 31.07.2003 ਵਾਲੀ ਹਾਲਤ ਵਿਚ 1,78,848/- ਰੁਪਏ ਪ੍ਰਾਪਤ ਕਰਕੇ 4,32,000/- ਰੁਪਏ ਮੋੜਨੇ ਪੈਣਗੇ ਭਾਵ 2,53,152/- ਰੁਪਏ ਵਾਧੂ ਵਿਆਜ ਆਦਿ 15 ਸਾਲਾਂ ਵਿਚ ਮੋੜਨੇ ਪੈਣਗੇ |
(4) ਪ੍ਰਾਪਤ ਰਾਸ਼ੀ 1,78,848/- ਰੁਪਏ ਦਾ ਲਗਭਗ 2.42 ਗੁਣਾ ਵੱਧ ਰਕਮ ਭਾਵ 4,32,000/-ਰੁਪਏ ਮੋੜਨੇ ਪੈਣਗੇ |
ਉਦਾਹਰਣ ਨੰ 2
60 ਸਾਲ ਦੀ ਉਮਰ ਤੇ ਸੇਵਾ ਮੁਕਤੀ
ਮੰਨ ਲਵੋ ਕਿ ਮੰਜੂਰ ਮੁਢਲੀ ਪੈਨਸ਼ਨ 300/- ਰੁਪਏ ਮਾਸਿਕ 40% ਅਨੁਸਾਰ ਕਮਿਊਟੇਸ਼ਨ 1200/- ਰੁਪਏ ਮਾਸਿਕ
30-06-2003 ਨੂੰ ਅਤੇ ਪਹਿਲੀ ਸੇਵਾ ਮੁਕਤੀ
(1) ਕਮਿਊਟੇਸ਼ਨ ਦੀ ਪ੍ਰਾਪਤ ਯੋਗ ਰਕਮ :
1200 X 9.81 X 12 =1,41,264/-
(2) ਕਮਿਊਟੇਸ਼ਨ ਦੀ ਮੋੜਨਯੋਗ ਰਕਮ
1200 X 180 =21,6000/-
31.07.2003 ਨੂੰ ਅਤੇ ਬਾਅਦ ਸੇਵਾ ਮੁਕਤੀ
(1) ਕਮਿਊਟੇਸ਼ਨ ਦੀ ਪ੍ਰਾਪਤ ਯੋਗ ਰਕਮ
1200 X 12 X 5.83 = 83,952/-
(2) ਕਮਿਊਟੇਸ਼ਨ ਦੀ ਮੋੜਨਯੋਗ ਰਕਮ
1200 X 180 =2,16,000/-
ਸਿੱਟਾ
(1) ਕਮਿਊਟੇਸ਼ਨ ਦੀ ਦਰ ਘਟਣ ਨਾਲ ਪੈਨਸ਼ਨਰ ਨੂੰ 57312/- ਰੁਪਏ ਘੱਟ ਮਿਲਣਗੇ |
(2) ਪਹਿਲੀ ਹਾਲਤ ਵਿਚ 1,41,264/- ਪ੍ਰਾਪਤ ਕਰਕੇ, 2,16000/- ਮੋੜਨੇ ਹਨ, ਭਾਵ 15 ਸਾਲਾਂ ਵਿਚ ਉਸ ਨੂੰ 74736/-
ਰੁਪਏ ਵਧ ਮੋੜਨੇ ਪੈਂਦੇ ਹਨ |
(3) ਦੂਜੀ ਹਾਲਤ ਵਿਚ 83952/- ਰੁਪਏ ਪ੍ਰਾਪਤ ਕਰਕੇ, 2,16,000/- ਮੋੜਨੇ ਪੈਂਦੇ ਹਨ ਭਾਵ 15 ਸਾਲਾਂ ਵਿਚ ,32,048/-
ਰੁਪਏ ਵਿਆਜ ਆਦਿ ਦੇ ਵਧ ਮੋੜਨੇ ਪੈਂਦੇ ਹਨ |
(4) ਪ੍ਰਾਪਤ ਰਾਸ਼ੀ 83952/-ਦਾ 2.57 ਗੁਣਾ ਤੋਂ ਵੱਧ ਰਕਮ 2,16,000/- ਮੋੜਨੇ ਪੈਣਗੇ |
ਉਪਰੋਕਤ ਉਦਾਹਰਨਾਂ ਤੋਂ ਸਪਸ਼ਟ ਹੈ ਕਿ ਹੁਣ ਕਮਿਊਟੇਸ਼ਨ ਲਾਹੇਵੰਦ ਨਹੀਂ ਰਹੀ, ਇਸ ਲਈ ਪੈਨਸ਼ਨਰ ਦਾ ਪੈਨਸ਼ਨ ਕੇਸ ਭੇਜਦੇ ਸਮੇਂ ਕਮਿਊਟੇਸ਼ਨ ਦੀ ਆਪਸ਼ਨ ਦੇਣ ਬਾਰੇ ਪੂਰੀ ਪੂਰੀ ਸੋਚ ਵਿਚਾਰ ਕਰਨੀ ਚਾਹੀਦੀ ਹੈ | ਕਿਉਂਕਿ ਦਿੱਤੀ ਆਪਸ਼ਨ ਵਾਪਿਸ ਨਹੀਂ ਹੋਣੀ |
(4) ਸਵੈ-ਇਛਤ/ਜ਼ਬਰੀ ਰੀਟਾਯਰੀ ਲਈ - ਜੋ ਪੈਨਸ਼ਨ ਸਵੈ-ਇਛਤ/ਜ਼ਬਰੀ ਰਿਟਾਇਰ ਕੀਤੇ ਗਏ ਹਨ ਅਤੇ ਉਹਨਾਂ ਨੂੰ ਆਪਣੀ-ਆਪਣੀ ਸੇਵ੍ਮੁਕਤੀ ਅਨੁਸਾਰ ਬਣਦੀ ਕਮਿਊਟੇਸ਼ਨ ਦੀ ਦਰ ਅਤੇ ਕੀਮਤ ਅਨੁਸਾਰ ਕਮਿਊਟੇਸ਼ਨ ਪ੍ਰਾਪਤ ਕੀਤੀ ਹੈ ਉਸ ਹਾਲਤ ਵਿਚ ਕਮਿਊਟੇਸ਼ਨ ਦੀ ਬਹਾਲੀ ਕਮਿਊਟੇਸ਼ਨ ਦੀ ਪ੍ਰਾਪਤੀ ਦੀ ਮਿਤੀ ਤੋਂ 15 ਸਾਲ ਜਾਂ 70 ਸਾਲ ਦੀ ਉਮਰ ਹੋ ਜਾਨ 'ਤੇ, ਪਰ ਦੋਨਾਂ ਹਾਲਤਾਂ ਵਿਚ ਜੋ ਵੀ ਪਹਿਲਾਂ ਆਵੇ ਅਨੁਸਾਰ ਕੀਤੀ ਜਾਂਦੀ ਹੈ | ਪੰਜਾਬ ਸਰਕਾਰ ਦੇ ਪੱਤਰ ਨੰਬਰ 6/16/87/2FPIII/4874 ਮਿਤੀ 30.05.1990
ਜੇ ਕਰਮਚਾਰੀ ਮੈਡੀਕਲ ਦੇ ਆਧਾਰ 'ਤੇ ਸਵੈਇਛਤ ਸੇਵਾ ਮੁਕਤੀ ਪ੍ਰਾਪਤ ਕਰਦਾ ਹੈ, ਉਸ ਨੂੰ ਕਮਿਊਟੇਸ਼ਨ ਲਈ ਬੋਰਡ ਆਫ਼ ਡਾਕ੍ਟਰਜ਼ ਤੋਂ ਮੈਡੀਕਲ ਸਰਟੀਫਿਕੇਟ ਜੋ ਸਿਵਲ ਸਰਜਨ ਤੋਂ ਪ੍ਰਤੀ ਹਸਤਾਖਰ ਹੋਵੇ ਅਨੁਸਾਰ ਹੀ ਕਮਿਊਟੇਸ਼ਨ ਦੀ ਰਕਮ ਮਿਲਦੀ ਹੈ | ਮੈਡੀਕਲ ਸਰਟੀਫਿਕੇਟ ਵਿਚ ਪੈਨਸ਼ਨਰ ਧ ਜੀਵਤ ਰਹਿ ਸਕਣ ਦੀ ਮਿਆਦ ਦਾ ਵਰਨਣ ਹੋਣ ਨਾਲ ਕਮਿਊਟੇਸ਼ਨ ਮਿਲਦੀ ਹੈ |
(5) ਪੈਨਸ਼ਨਰ ਦੀ ਮੌਤ ਉਪਰੰਤ :- ਕਮਿਊਟੇਸ਼ਨ ਦੀ ਪ੍ਰਾਪਤੀ ਉਪਰੰਤ ਜੇ ਪੈਨਸ਼ਨਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਕਮਿਊਟੇਸ਼ਨ ਦੀ ਕਟੌਤੀ ਬੰਦ ਹੋ ਜਾਂਦੀ ਹੈ | ਉਸ ਦੇ ਪਰਿਵਾਰ ਪਾਸੋਂ ਕਮਿਊਟੇਸ਼ਨ ਦੀ ਪੂਰਤੀ ਨਹੀਂ ਕੀਤੀ ਜਾਂਦੀ ! ਪਾਤ੍ਰਤਾ ਅਨੁਸਾਰ ਪ੍ਰੀਵਾਰਕ ਪੈਨਸ਼ਨ ਪੈਨਸ਼ਨਰ ਦੀ ਮੌਤ ਦੇ ਅਗਲੇ ਦਿਨ ਤੋਂ ਹੀ ਮਿਲਣੀ ਆਰੰਭ ਹੋ ਜਾਂਦੀ ਹੈ
ਨੋਟ :- ਇਹ ਸੂਚਨਾਂ ਮੁਲਾਜ਼ਮ ਲਹਿਰ ਦੇ ਜਨਵਰੀ -2005 ਦੇ ਅੰਕ ਵਿਚੋਂ ਲਈ ਗਈ ਹੈ |
|
No comments:
Post a Comment