ਓ) ਜਿਹੜੇ ਕਰਮਚਾਰੀ ਜਨਵਰੀ 2006 ਤੋਂ ਬਾਅਦ ਸਤੰਬਰ 2006 ਨੂੰ ਰਿਟਾਇਰ ਹੋਏ ਹਨ, ਕੀ ਉਹਨਾਂ ਨੂੰ ਸੋਧੀ ਤਨਖਾਹ ਡਕ ਬਕਾਇਆ ਵੀ ਤਿੰਨ ਕਿਸ਼ਤਾਂ ਵਿਚ ਮਿਲੇਗਾ | ਮੰਨ ਲਵੋ ਕਿਸੇ ਦੀ ਮ੍ਰਿਤੂ ਹੋ ਗਯੀ ਤਾਂ ਕੀ ਪਰਿਵਾਰ ਨੂੰ ਵੀ ਤਿੰਨ ਸਾਲ ਉਡੀਕ ਕਰਨੀ ਪਵੇਗੀ ? ਅ) ਰਿਟਾਇਰਮੈਟ ਤੋਂ 8 ਮਹੀਨੇ ਬਾਅਦ ਜੀ.ਪੀ.ਐਫ.ਦੀ ਅਦਾਇਗੀ ਹੋਈ | ਕੀ ਲੇਟ ਅਦਾਇਗੀ ਹੋਣ 'ਤੇ ਵਿਆਜ਼ ਮਿਲੇਗਾ ਜਾਂ ਨਹੀਂ ? ਤਿਲਕ ਰਾਜ 'ਕੁਮਾਰ' ਫਿਰੋਜਪੁਰ ਉੱਤਰ ਓ) ਹਾਂ ਜੀ, 29 ਦਸੰਬਰ 2010 ਨੂੰ ਤਨਖਾਹਾਂ ਦੇ ਬਕਾਏ ਬਾਰੇ ਜਾਰੀ ਪੱਤਰ ਦੇ ਪੈਰਾ-4 ਅਨੁਸਾਰ 1 ਜਨਵਰੀ 2006 ਨੂੰ ਜਾਂ ਇਸ ਤੋਂ ਬਾਅਦ ਸੇਵਾ ਮੁਕਤ ਹੋਣ ਵਾਲੇ ਕਰਮਚਾਰੀ ਨੂੰ ਹਰ ਇਕ ਕਿਸ਼੍ਤ ਦਾ ਬਕਾਇਆ ਰਕਮ ਸਬੰਧਤ ਮਹੀਨੇ ਵਿਚ ਨਕਦ ਦੇ ਦਿਤੀ ਜਾਵੇਗੀ ਪਰੰਤੂ ਇਸੇ ਪੱਤਰ ਦੇ ਪੈਰਾ-5 ਅਨੁਸਾਰ ਸੇਵਾ ਵਿਚ ਜਾਂ ਸੇਵਾ ਮੁਕਤੀ ਉਪਰੰਤ ਸਵਰਗਵਾਸ ਹੋਣ ਵਾਲੇ ਕਰਮਚਾਰੀ ਨੂੰ ਹੀ ਮਿਲਣ ਵਾਲੀ ਤਨਖਾਹ ਦੇ ਬਕਾਇਆ ਦੀ ਮੁਕਮਲ ਰਾਸ਼ੀ ਮ੍ਰਿਤਕ ਦੇ ਵਾਰਿਸਾਂ ਨੂੰ ਨਕਦ ਅਦਾਇਗੀਯੋਗ ਹੋਵੇਗੀ | ਅ)ਹਾਂ ਜੀ, ਸੇਵਾ ਮੁਕਤੀ ਦੇ 6 ਮਹੀਨੇ ਦੇ ਅੰਦਰ-ਅੰਦਰ ਜੀਪੀ ਫੰਡ ਦੀ ਰਾਸ਼ੀ ਦਾ ਭੁਗਤਾਨ ਨਿਸ਼ਚਿਤ ਹੈ | ਪਰ ਲੇਟ ਅਦਾਇਗੀ ਦੀ ਹਾਲਤ ਵਿਚ 6 ਮਹੀਨੇ ਦੇ ਬਾਅਦ ਦੇ ਸਮੇਂ ਦਾ ਵਿਆਜ਼ ਵੀ ਦੇਣਾ ਹੁੰਦਾ ਹੈ | |
ਕੇ. ਕੁਮਾਰ ਰੂਗ੍ਨਗਰ ਉੱਤਰ ਹਾਂ ਜੀ ਤੁਸੀਂ ਹੁਣ ਵੀ ਰੂਲ 11(1) ਅਨੁਸਾਰ ਮੰਜੂਰ ਮੁਢਲੀ ਪੈਨਸ਼ਨ ਦਾ 1/3 ਹਿੱਸਾ (40%) ਤੱਕ ਕਮੁਓਟ ਕਰਵਾ ਸਕਦੇ ਹੋ | ਸੇਵਾ ਮੁਕਤੀ ਤੋਂ ਇਕ ਸਾਲ ਦੇ ਅੰਦਰ ਅੰਦਰ ਬਿਨਾਂ ਮੈਡੀਕਲ ਸਰਟੀਫਿਕੇਟ ਪੇਸ਼ ਕੀਤੇ ਕਮੁਓਟੇਸ਼ਨ ਲਈ ਜਾ ਸਕਦੀ ਹੈ |ਪਰ ਇਕ ਸਾਲ ਬਾਅਦ ਜੇ ਕਿਸੇ ਪੈਨਸ਼ਨਰ ਨੇ ਕਮੁਓਟੇਸ਼ਨ ਲੈਣੀ ਹੋਵੇ ਤਾਂ ਡਾਕਟਰੀ ਸਰਟੀਫਿਕੇਟ ਜਰੂਰੀ ਹੈ | ਕਮੁਓਟੇਸ਼ਨ ਲਈ ਬੋਰਡ ਆਫ਼ ਡਾਕਟਰਜ਼ ਤੋਂ ਪ੍ਰਾਪਤ ਮੈਡੀਕਲ ਸਰਟੀਫਿਕੇਟ, ਜੋ ਸਿਵਲ ਸਰਜਨ ਤੋਂ ਪ੍ਰਤੀ ਹਸਤਾਖਰ ਹੋਵੇ, ਲੋੜੀਂਦਾ ਹੈ | ਕਮੁਓਟੇਸ਼ਨ ਅਨ੍ਸਰਦੀ ਹਾਲਤ ਵਿਚ ਹੀ ਲੈਣੀ ਚਾਹੀਦੀ ਹੈ | ਵਰਨਾ ਇਹ ਹੁਣ ਘਾਟੇ ਵਾਲਾ ਸੌਦਾ ਹੈ | ਜੇ ਤੁਸੀਂ ਕਮੁਓਟੇਸ਼ਨ ਆਫ ਪੈਨਸ਼ਨ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ |
ਅ) ਅੰਗਹੀਣ ਕਰਮਚਾਰੀਆਂ ਨੂੰ ਆਮਦਨ ਕਰ ਵਿਚ ਮਿਲਦੀ ਛੋਟ ਦੀ ਜਾਣਕਾਰੀ ਦਿੱਤੀ ਜਾਵੇ | ਨਰੈਣਦਾਸ, ਰਾਮਾ ਮੰਡੀ (ਬਠਿੰਡਾ) ਉੱਤਰ ਓ) ਅਪੰਗ, ਨੇਤਰਹੀਨ ਕਰਮਚਾਰੀਆਂ ਨੂੰ 14-07-1999 ਨੂੰ ਜਾਰੀ ਪੱਤਰ ਅਨੁਸਾਰ 150/- ਰੁਪੈ ਪ੍ਰਤੀ ਮਹੀਨਾ ਕਨਵੇਂਸ ਅਲਾਉਂਸ ਮਿਲਿਆ ਸੀ ਜੋ 01-01-2006 ਤੋਂ 250/-ਰੁਪੈ ਪ੍ਰਤੀ ਮਹੀਨਾ ਹੋ ਗਿਆ ਸੀ (ਵੇਖੋ ਮੁਲਾਜ਼ਮ ਲਹਿਰ) ਤੁਹਾਨੂੰ 01-05-2010 ਤੋਂ 450/- ਰੁਪੈ ਪ੍ਰਤੀ ਮਹੀਨਾ ਅਲਾਉਂਸ ਮਿਲ ਰਿਹਾ ਹੈ | ਸਮੇਂ-ਸਮੇਂ ਵਾਧੇ ਅਲਾਉਂਸ ਦਾ ਬਕਾਇਆ ਤੁਸੀਂ ਸਬੰਧਤ ਪੱਤਰ ਦੇ ਹਵਾਲੇ ਹੁਣ ਵੀ ਮੰਗ ਸਕਦੇ ਹੋ | ਅ) ਆਮਦਨ ਕਰ ਦੀ ਧਾਰਾ 80ਯੂ ਅਧੀਨ ਅਪੰਗ ਕਰਦਾਤਾ 40% ਤੋਂ ਵੱਧ ਅਪੰਗਤਾ ਹੋਣ ਤੇ 50,000 ਰੁਪੈ ਅਤੇ 80% ਤੋਂ ਵੱਧ ਅਪੰਗਤਾ ਹੋਣ ਤੇ ਇਕ ਲਖ ਰੁਪੈ ਸਾਲਾਨਾ ਉੱਕੀ ਪੁੱਕੀ ਕਟੋਤੀ ਦੀ ਸਹੁਲਤ ਲੈ ਸਕਦਾ ਹੈ | ਇਹ ਸਹੁਲਤ ਲੈਣ ਲਈ ਸਿਵਲ ਸਰਜਨ ਵਲੋਂ ਜਾਰੀ ਸਰਟੀਫਿਕੇਟ ਵੀ ਮੰਗਿਆ ਜਾ ਸਕਦਾ ਹੈ | ਨਿਯਮਾਂ ਅਨੁਸਾਰ ਅਪੰਗਤਾ ਦੀ ਜਾਂਚ ਲਈ ਦੁਬਾਰਾਂ ਵੀ ਸਰਟੀਫਿਕੇਟ ਕਈ ਵਾਰ ਮੰਗ ਲਏ ਜਾਂਦੇ ਹਨ | |
ਬਲਬੀਰ ਸਿੰਘ, ਖੰਨਾ (ਲੁਧਿਆਣਾ) ਉੱਤਰ ਮਾਨਯੋਗ ਸੁਪਰੀਮ ਕੋਰਟ ਦੇ ਇਕ ਫੈਸਲੇ ਅਨੁਸਾਰ ਤਰਸ ਦੇ ਅਧਾਰ 'ਤੇ ਨੌਕਰੀਆਂ ਲਈ ਅਗਵਾਯੀ ਲੀਹਾਂ 21-11-2002, 05-02-2003 ਨੂੰ ਅਤੇ ਬਾਅਦ ਵਿਚ ਵੀ ਸਰਕਾਰ ਨੇ ਕੁਝ ਪੱਤਰ ਜਾਰੀ ਕਰਕੇ ਹਦਾਇਤਾਂ ਕੀਤੀਆਂ ਸਨ | ਤਰਸ ਦੇ ਅਧਾਰ ਤੇ ਨੌਕਰੀ ਉਸ ਸਰਕਾਰੀ ਕਰਮਚਾਰੀ ਦੇ ਆਸ਼ਰਤ ਨੂੰ ਮਿਲਦੀ ਹੈ, ਜੋ ਰੈਗੂਲਰ ਹੋਵੇ ਨਾਂ ਕੀ ਡੇਲੀਵੇਜ, ਐਡਹਾਕ, ਠੇਕੇ ਤੇ ਜਾਂ 89 ਦਿਨਾਂ ਦੇ ਅਧਾਰ ਆਦਿ ਉਪਰ | ਲਗਦਾ ਹੈ ਤੁਹਾਡੀ ਪਤਨੀ ਐਡਹਾਕ ਨਾ ਹੋ ਕੇ ਪਾਰਟ ਟਾਇਮ ਲੱਗੀ ਹੋਵੇਗੀ | ਜੇ ਉਹ ਐਡਹਾਕ ਹੁੰਦੀ ਤਾਂ ਉਸਨੇ ਨਿਯਮਾਂ ਅਨੁਸਾਰ ਰੈਗੂਲਰ ਹੋ ਜਾਨਾ ਸੀ ਤੇ ਤੁਹਾਨੂੰ ਇਹ ਸਹੁਲਤ ਮਿਲ ਸਕਣੀ ਸੀ | ਪਾਰਟ ਟਾਇਮ ਵਰਕਰਾਂ ਨੇ ਜਥੇਬੰਦੀ ਬਣਾ ਕੇ ਇਸ ਮਸਲੇ ਦੇ ਹਾਲ ਲਈ ਬੀਤੇ ਸਮੇਂ ਕੋਈ ਉਪਰਾਲਾ ਨਹੀਂ ਕੀਤਾ | ਹੁਣ ਕੁਝ ਜਤਨ ਸਾਥੀ ਧਰਮ ਸਿੰਘ ਪੱਟੀ, ਫੋਨ ਨੰਬਰ 98760-19928 ਨੇ ਸ਼ੁਰੂ ਕੀਤੇ ਹਨ, ਉਹਨਾਂ ਨਾਲ ਸੰਪਰਕ ਕਰਕੇ ਵੇਖੋ | |
ਅਸ਼ੋਕ ਠਾਕੁਰ, ਪਟਿਆਲਾ ਉੱਤਰ ਸਾਬਕਾ ਫੌਜੀਆਂ ਨੂੰ ਫੌਜੀ ਸੇਵਾ ਦੇ ਲਾਭ ਦੇਣ ਦਾ ਮਸਲਾ (ਸਿਵਾਏ ਐਮਰਜੰਸੀ ਸੇਵਾ ਦੇ) ਢੇਰ ਚਿਰ ਤੋਂ ਵਿਵਾਦਿਤ ਹੈ | ਕੁਝ ਫੈਸਲੇ ਸਪਸ਼ਟ ਜਨ , ਕੁਝ ਅਜੇ ਵੀ ਲਮਕ ਅਵਸਥਾ ਵਿਚ ਜਨ | ਪੰਜਾਬ ਸਰਕਾਰ ਨੇ ਅਜਿਹੇ ਕੁਝ ਮਸਲੇ ਰਖਿਆ ਸੇਵਾਵਾ ਨੂੰ ਐਲੋਕੇਟ ਕੀਤੇ ਹੋਏ ਜਨ | ਇਹਨਾਂ ਉਪਰ 22-11-2006 ਅਤੇ 21-03-2007 ਨੂੰ ਵਿੱਤ ਵਿਭਾਗ ਪੰਜਾਬ ਅਤੇ ਰਖਿਆ ਸੇਵਾਵਾਂ ਭਲਾਈ ਵਿਭਾਗ ਦੇ ਨਾਲ ਨਾਲ ਪ੍ਰਿੰਸੀਪਲ ਸੈਕਟਰੀ ਡਿਪਾਰ੍ਟਮੇੰਟ ਆਫ਼ ਡਿਫੇਂਸ ਸਰਵਿਸਜ ਵੇਲਫੇਅਰ ਪੰਜਾਬ ਨਾਲ ਵੀ ਸੰਪਰਕ ਕਰੋ | ਬੇਲੋੜੀ ਦੇਰੀ ਹੁੰਦੀ ਹੋਵੇ ਤਾਂ ਆਰ.ਟੀ.ਆਈ. ਅਧੀਨ ਸਿਖਿਆ ਵਿਭਾਗ ਤੋਂ ਜਾਣਕਾਰੀ ਮੰਗ ਲਵੋ | ਵੈਸੇ ਜਾਰੀ ਚਿਠੀਆਂ ਦੇ ਅਧਾਰ ਤੋਂ ਜੋ ਸਮਝ ਬਣਦੀ ਹੈ, ਉਸ ਅਨੁਸਾਰ ਤਾਂ ਤੁਹਾਨੂੰ ਪਹਿਲੀ ਪੈਨਸ਼ਨ ਪਾਲਿਸੀ ਅਧੀਨ ਕਵਰ ਕੀਤਾ ਜਾਣਾ ਚਾਹਿਦਾ ਹੈ | |
ਸੁਰਜੀਤ ਸਿੰਘ ਸੋਧੀ, ਪਟਿਆਲਾ ਉੱਤਰ ਤਰੱਕੀ ਦਰ ਦੇ ਵਾਧੇ ਦੀ ਰਿੱਟ ਦੇ ਸਫਲ ਹੋਣ ਨਾਲ ਪਰਸਥਿ ਤੀਆਂ ਬਦਲ ਗਈਆਂ ਹਨ, ਜਿਸ ਕਾਰਣ ਰਿੱਟ ਪਟੀਸ਼ਨਰਾਂ ਨੂੰ ਲਾਭ੍ਯੋਗ ਮਿਤੀ ਤੋਂ ਆਪਸ਼ਨ ਬਦਲਣ ਦਾ ਹੱਕ ਮਿਲਣਾ ਚਾਹੀਦਾ ਹੈ |ਤੁਸੀਂ ਸਿਖਿਆ ਸੱਕਤਰ ਨੂੰ ਫੈਸਲੇ ਦੀ ਕਾਪੀ ਨਾਲ ਲਾ ਕੇ ਆਪਸ਼ਨ ਬਦਲੀ ਦਾ ਕੇਸ ਭੇਜੋ | ਹੋ ਸਕਦਾ ਹੈ ਕਿ ਉਹਨਾਂ ਨੂੰ ਇਸ ਬਾਰੇ ਵਿੱਤ ਵਿਭਾਗ ਤੋਂ ਮੰਜੂਰੀ ਲੈਣੀ ਪਵੇ ਜਾਂ ਫਿਰ ਆਰ.ਟੀ.ਆਈ. ਰਾਹੀਂ ਪਹਿਲਾਂ ਜਾਣਕਾਰੀ ਪ੍ਰਾਪਤ ਕਰ ਲਵੋ ਕਿ ਬਦਲੇ ਹਾਲਾਤ ਵਿਚ ਆਪਸ਼ਨ ਬਦਲਣ ਲਈ ਕੌਣ ਸਮਰਥ ਅਧਿਕਾਰੀ ਹੈ, ਉਸ ਪਿਛੋਂ ਕੇਸ ਸਿਖਿਆ ਅਧਿਕਾਰੀ ਨੂੰ ਭੇਜੋ| |
ਨੂੰ ਮੌਤ ਹੋ ਗਈ | ਮੈਨੂੰ ਪਾਰਿਵਾਰਿਕ ਪੈਨਸ਼ਨ ਲੱਗ ਗਈ | ਇਸ ਉਪਰੰਤ ਮੇਰੇ ਲੜਕੇ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਲੱਗ ਗਈ| ਬੈੰਕ ਨੇ ਡੀ.ਏ.ਦੀ ਕੀਤੀ ਗਈ ਊਵਰ ਪੇਮੇਂਟ ਦੇ ਬਹਾਨੇ ਮੇਰੇ ਵਲੋਂ ਬੇਟੀ ਦੇ ਵਿਆਹ ਲਈ ਕਾਰਵਾਈ ਐਫ.ਡੀ. ਵਿਚੋਂ 58818/- ਰੁਪੈ ਦੀ ਕਟੌਤੀ ਕਰ ਲਈ | ਮੇਰਾ ਲੜਕਾ ਵੀ ਹੁਣ ਸ਼ਾਦੀ ਉਪਰੰਤ ਵਖ ਹੋ ਗਿਆ ਹੈ ਤੇ ਲੜਕੀ ਦੀ ਸ਼ਾਦੀ ਮੈਂ ਹਾਲੇ ਕਰਨੀ ਹੈ | ਮੈਨੂੰ ਮੁਲਾਜ਼ਮ ਲਹਿਰ ਵਿਚੋਂ ਪਤਾ ਲੱਗਾ ਹੈ ਕਿ ਹੁਣ ਪਰਿਵਾਰਕ ਪੈਨਸ਼ਨ ਦਾ ਡੀ.ਏ. ਬਹਾਲ ਹੋ ਗਿਆ ਹੈ | ਊਵਰ ਪੇਮੇਂਟ ਦੀ ਡੀ.ਏ. ਵਾਲੀ ਰਕਮ ਮੈਨੂ ਵਾਪਸ ਕਿਵੇਂ ਮਿਲੇ | ਵਿਸਤਾਰ ਸਹਿਤ ਦਸੋਂ| ਪ੍ਰੀਤਮ ਕੌਰ, ਸਿਯਾੜ (ਲੁਧਿਆਣਾ) ਉੱਤਰ ਬੜੇ ਹੀ ਖੇਦ ਦੀ ਗੱਲ ਹੈ ਕਿ ਪੰਜਾਬ ਦੀਆਂ ਪਹਿਲੀ ਤੇ ਹੁਣ ਵਾਲੀ ਸਰਕਾਰ ਨੇ ਤਰਸ ਦੇ ਅਧਾਰ ਤੇ ਨੌਕਰੀ ਪ੍ਰਾਪਤ ਮੈਬਰ ਹੋਣ 'ਤੇ ਪਰਿਵਾਰਕ ਪੈਨਸ਼ਨਰਾਂ ਦੀ ਡੀ.ਏ.ਦੀ ਰਾਹਤ ਬੰਦ ਨਹੀਂ ਕੀਤੀ ਸਗੋਂ ਪ੍ਰਾਪਤ ਡੀ.ਏ.ਦੀਆਂ ਰਿਕਵਰੀਆਂ ਵੀ ਕਰ ਲਈਆਂ| ਇਸ ਬੇਇਨਸਾਫੀ ਵਿਰੁੱਧ ਪਰਿਵਾਰਕ ਪੈਨਸ਼ਨਰਜ ਤੇ ਮੁਲਜ਼ਮਾਂ ਨੇ ਸਰਕਾਰ ਕੋਲ ਰੋਸ ਵੀ ਪ੍ਰਗਟ ਕੀਤੇ ਪਰ ਬੇਫਾਇਦਾ |ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਸ ਵਿਸ਼ੇ 'ਤੇ ਕਈ ਫੈਸਲੇ ਹੋਏ ਪਰ ਇਕ ਫੈਸਲਾ ਸਾਰੀਆਂ ਰਿੱਟਾ ਤੇ ਸਾਂਝਾ ਸੀ ਕਿ ਰਿਕਵਰੀ ਨਾਂ ਕੀਤੀ ਜਾਵੇ, ਜਿਹਨਾਂ ਪੈਨਸ਼ਨਰਾਂ ਨੇ ਰਿੱਟਾਂ ਕਰਕੇ ਸਟੇਅ ਲੈ ਲਿਆ, ਉਹਨਾਂ ਦੀ ਰਿਕਵਰੀ ਤਾਂ ਬੰਦ ਹੋ ਗਈ, ਪਰ ਡੀ.ਏ. ਹੁਣ ਦੱਸ ਸਾਲਾਂ ਬਾਅਦ ਚਾਲੂ ਹੋਇਆ |ਇੰਝ ਲਗਦਾ ਹੈ ਕਿ ਤੁਸੀਂ ਰਿਕਵਰੀ ਦੀ ਸਟੇਅ ਨਹੀਂ ਲਾਈ| ਜੇ ਸਟੇਅ ਲਈ ਸੀ ਤਾਂ ਬੈੰਕ ਦੀ ਕਾਰਵਾਈ ਧੱਕਾ ਹੈ ਤੇ ਇਸ ਵਿਰੁੱਧ ਪੰਸ਼੍ਨ੍ਰ੍ਜ਼ ਭਵਨ ਪ੍ਰਬੰਧਕੀ ਕਮੇਟੀ ਲੁਧਿਆਣਾ ਦੇ ਮੰਬਰਾ ਜਾਂ ਚੇਅਰਮੈਨ ਬੀ.ਆਰ.ਕੌਸ਼ਲ ਨੂੰ ਮਿਲ ਕੇ ਉਹਨਾਂ ਦੀ ਮਦਦ ਲਵੋ | |
ਸੁਮਨ ਬਾਲਾ ਅੰਮ੍ਰਿਤਸਰ ਉੱਤਰ ਪੰਜਾਬ ਸੀ.ਐਸ.ਆਰ. ਵਾਲ੍ਯੂਮ-I, ਭਾਗ-I ਦੇ ਨਿਯਮ 8.137(ਏ) ਅਧੀਨ ਛੇ ਮਹੀਨੇ ਦੀ ਪ੍ਰਸੂਤਾ ਛੁੱਟੀ ਮਹਿਲਾ ਕਰਮਚਾਰਨ ਨੂੰ ਮਿਲਦੀ ਹੈ | ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਨੰਬਰ 4285-S.11(3)-73/27201 ਮਿਤੀ 31-08-1973 ਵਿਚ ਉਪਰੋਕਤ ਨਿਯਮ ਦਾ ਸਪਸ਼ਟੀਕਰਨ ਦਿੰਦੇ ਹੋਏ ਲਿਖਿਆ ਹੈ "Accordingly maternity leave may also be granted to such female Government Employees as have been recruited on adhoc basis for a limited period..." ਪਾਰ੍ਮਾਨੇੰਟ ਅਤੇ ਟੇੰਪਰੇਰੀ ਮਹਿਲਾ ਕਰਮਚਾਰੀਆਂ ਨੂੰ ਬਿਨਾਂ ਵਖਰੇਵੇਂ ਪ੍ਰਸੂਤਾ ਛੁੱਟੀ ਦੀ ਹੱਕਦਾਰੀ ਹੈ | ਇਥੋਂ ਤੱਕ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਵੀਜਨ ਬੈਂਚ ਨੇ 89 ਦਿਨਾਂ 'ਤੇ ਲੱਗੀ ਅਧਿਆਪਕਾ ਜਿਸਦੀ ਟਰਮ ਲਗਾਤਾਰ ਵਧਾਈ ਜਾ ਰਹੀ ਸੀ, ਨੂੰ ਪ੍ਰਸੂਤਾ ਛੁੱਟੀ ਸਾਰੇ ਲਾਭਾਂ ਸਮੇਤ ਦੇਣ ਦਾ ਹੁਕਮ ਕੀਤਾ ਸੀ | ਇਸ ਫੈਸਲੇ ਦੀ ਜਾਣਕਾਰੀ 08-01-1997 ਨੂੰ 'ਦੀ ਟ੍ਰਿਬਯੂਨ' ਵਿਚ ਵੀ ਛਪੀ ਸੀ | ਠੇਕੇ/ਡੇਲੀਵੇਜ ਤੇ ਕੰਮ ਕਰਦਿਆਂ ਮਹਿਲਾਵਾਂ ਵੀ ਇਕ ਅਦਾਲਤੀ ਫੈਸਲੇ ਅਨੁਸਾਰ ਪ੍ਰਸੂਤਾ ਛੁੱਟੀ ਦੀਆਂ ਹੱਕਦਾਰ ਹਨ, |
ਰਿਤੂ, ਭਦੋੜ (ਬਰਨਾਲਾ) ਉੱਤਰ ਅਜਿਹੀ ਸਹੁਲਤ ਰੈਗੂਲਰ ਮਹਿਲਾ ਮੁਲਾਜਮਾਂ ਲਈ 'ਇਸਤਰੀ-ਮੁਲਾਜਮ ਤਾਲਮੇਲ ਕਮੇਟੀ' ਨੇ ਸੰਘਰਸ਼ ਰਾਹੀਂ 11-06-1998 ਨੂੰ ਇਕ ਚਿਠੀ ਜਾਰੀ ਕਾਰਵਾਈ ਸੀ, ਜਿਸ ਅਨੁਸਾਰ ਅਸਤੀਫਾ ਦੇਣ ਦੇ 10 ਸਾਲ ਦੇ ਅੰਦਰ-ਅੰਦਰ ਮੁੜ ਨੌਕਰੀ ਜਾਈਨ ਕਰਨ ਦੀ ਵਿਵਸਥਾ ਸੀ, ਬਸ਼ਰਤੇ ਕਰਮਚਾਰੀ ਨੇ ਪਰਖਕਾਲ ਸਮਾਂ ਪੂਰਾ ਕਰ ਲਿਆ ਹੋਵੇ | ਤੁਸੀਂ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਦੇਸ਼ ਭਗਤ ਹਾਲ ਜਲੰਧਰ ਪੁਜੋ, ਜਿਥੇ ਮਹਿਲਾ ਕਰਮਚਾਰੀ ਇਹਨਾਂ ਮਸਲਿਆਂ ਤੇ ਵਿਚਾਰਾਂ ਕਰਨਗਿਆਂ | |
ਅ) ਜੋ ਐਲ.ਟੀ.ਸੀ. 2004 ਤੋਂ ਦਸੰਬਰ-2005 (ਜਨਵਰੀ-04 ਤੋਂ ਦਸੰਬਰ-05) ਦੇ ਬਲਾਕ ਦਾ ਹੈ, ਜੋ 2006 ਵਿਚ ਮਿਲਿਆ ਹੈ, ਉਸਦਾ ਨਵੇਂ ਅਤੇ ਪੁਰਾਣੇ ਐਲ.ਟੀ.ਸੀ. ਦਾ ਡਿਫ਼ਰੇਂਸ ਮਿਲਣਯੋਗ ਹੈ ਜਾਂ ਨਹੀਂ | ਵੀ.ਆਰ.ਸ਼ਰਮਾ, ਨੰਗਲ ਟਾਉਨਸ਼ਿਪ ਉੱਤਰ ਓ) ਆਪਦਾ ਕਹਿਣਾ ਬਿਲਕੁਲ ਸਹੀ ਹੈ | ਪੰਜਾਬ ਸਰਕਾਰ ਦੇ ਪੱਤਰ ਨੰਬਰ 3/31/2001-3F.PPC/1415 ਮਿਤੀ 01-09-2007 ਅਨੁਸਾਰ ਸਪਸ਼ਟੀਕਰਣ ਦਿੱਤਾ ਗਿਆ ਹੈ ਕਿ ਬੁਢਾਪਾ ਭੱਤਾ ਦੋਵਾਂ ਪੈਨਸ਼ਨਾਂ ਭਾਵ ਆਪਣੀ ਪੈਨਸ਼ਨ ਅਤੇ ਪਰਿਵਾਰਕ ਪੈਨਸ਼ਨ ਤੇ ਬਣਦੀ ਦਰ ਨਾਲ ਮਿਲਣਯੋਗ ਹੈ | ਦਰਅਸਲ ਸਫਰੀ ਭੱਤਾ ਫੈਮਿਲੀ ਪੈਨਸ਼ਨ ਤੇ ਨਹੀਂ ਦਿੱਤਾ ਜਾਂਦਾ, ਇਸ ਭੁਲੇਖੇ ਦਸੰਬਰ ਅੰਕ ਵਿਚ ਇਹ ਉਕਾਈ ਹੋ ਗਈ ਸੀ | ਅ)ਸਫਰੀ ਭੱਤਾ ਇਕ ਮਹੀਨੇ ਦੀ ਮੁਢਲੀ ਪੈਨਸ਼ਨ ਬਰਾਬਰ ਮਿਲਦਾ ਹੈ, ਦੁਹਰਾਈ ਪੈਨਸ਼ਨ 01-01-06 ਤੋਂ ਲਾਗੂ ਹੈ | ਇਸ ਲਈ ਇਹ ਵੀ ਦੁਹਰਾਈ ਪੈਨਸ਼ਨ ਅਨੁਸਾਰ ਮਿਲਣਾ ਚਾਹੀਦਾ ਹੈ , ਪ੍ਰੰਤੂ 17-08-2009 ਨੂੰ ਜਾਰੀ ਪੈਨਸ਼ਨ ਦੁਹਰਾਈ ਦੇ ਇਸ ਪੱਤਰ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਸਫਰੀ ਭੱਤਾ ਕਿਸ ਮਿਤੀ ਤੋਂ ਮਿਲਣਯੋਗ ਹੈ | |
ਅ) 'ਬੁਢਾਪਾ ਭੱਤਾ' ਮਿਲਣ ਦੀ ਉਮਰ ਸੀਮਾ ਕਿ ਹੈ ? ਕਿ ਬੁਢਾਪਾ ਭੱਤਾ ਤੇ ਵੀ ਡੀ.ਏ. ਮਿਲਦਾ ਹੈ ? ਗੁਰਦੀਪ ਸਿੰਘ, ਜਗਰਾਉਂ (ਲੁਧਿਆਣਾ) ਮੇਘ ਰਾਜ ਬਰੇਟਾ (ਮਾਨਸਾ) ਉੱਤਰ ਓ)01-01-1996 ਤੋਂ ਪਹਿਲਾਂ ਸੇਵਾਮੁਕਤ ਕਰਮਚਾਰੀਆਂ ਦੀ ਕਮਉਟੇਸ਼ਨ ਦੀ ਬਹਾਲੀ ਕਮਉਟੇਸ਼ਨ ਦੀ ਪ੍ਰਾਪਤੀ ਤੋਂ ਬਾਅਦ 138 ਕਿਸ਼ਤਾਂ ਜਾਂ 70 ਸਾਲ ਦੀ ਉਮਰ ਪੂਰੀ ਹੋਣ ਤੇ ਪਰ ਜੋ ਵੀ ਮਗਰੋਂ ਆਵੇ ਅਨੁਸਾਰ ਹੋਵੇਗੀ ਪਰ 01-01-1996 ਤੋਂ ਬਾਅਦ ਸੇਵਾਮੁਕਤ ਪੈਨਸ਼ਨਰਾਂ ਲਈ ਕਮਉਟੇਸ਼ਨ ਦੀ ਪ੍ਰਾਪਤੀ ਦੀ ਮਿਤੀ ਤੋਂ 15 ਸਾਲ ਬਾਅਦ ਹੋਣੀ ਹੈ | ਤੁਸੀਂ ਆਪਣੀ ਅਤੇ ਆਪਣੇ ਮਿੱਤਰ ਦੀ ਸੇਵਾਮੁਕਤੀ ਬਾਰੇ ਨਹੀਂ ਦੱਸਿਆ | ਇਸ ਲਈ ਭਾਵੇਂ ਚਿੰਤਾ ਦੀ ਕੋਈ ਗੱਲ ਨਹੀਂ ਪਰ ਮਹੀਨਾ ਦੋ ਮਹੀਨਾ ਪਹਿਲਾਂ ਕਮਉਟੇਸ਼ਨ ਦੀ ਕਟੋਤੀ ਦੀ ਬਹਾਲੀ ਬਾਰੇ ਬੈੰਕ ਨੂੰ ਲਿਖ ਦਿਉ | ਅ)ਬੁਢਾਪਾ ਭੱਤਾ ਪਹਿਲੀ ਵਾਰ 31-08-1989 ਤੋਂ ਲਾਗੂ ਹੋਇਆ,ਜਿਸ ਅਨੁਸਾਰ 70 ਸਾਲ ਦੀ ਉਮਰ ਹੋਣ ਤੇ 5% ਅਤੇ 80 ਸਾਲ ਹੋਣ ਤੇ ਹੋਰ 5% ਮਿਲਦਾ ਸੀ, ਜੋ 22-11-2001 ਨੂੰ ਜਾਰੀ ਪੱਤਰ ਅਨੁਸਾਰ 70 ਸਾਲ ਦੀ ਥਾਂ 65 ਸਾਲ ਅਤੇ 80 ਸਾਲ ਦੀ ਥਾਂ 75 ਸਾਲ ਦੀ ਉਮਰ ਕੀਤੀ ਗਈ | ਪਰ ਹੁਣ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਕ ਪਹਿਲੀ ਵਿਧੀ ਜਾਰੀ ਰਖਦੇ ਹੋਏ 80 ਸਾਲ ਤੋਂ ਅੱਗੇ ਵੀ ਵਾਧਾ ਕਰ ਦਿੱਤਾ ਗਿਆ | ਇਸ ਬੁਢਾਪਾ ਭੱਤਾ ਉਪਰ ਮਹਿੰਗਾਈ ਭੱਤਾ ਵੀ ਮੰਜੂਰ ਦਰਾਂ ਅਨੁਸਾਰ ਮਿਲਦਾ ਰਹੇਗਾ | |
ਰਕੇਸ਼ ਕੁਮਾਰ, ਪਠਾਨਕੋਟ ਉੱਤਰ ਤੁਹਾਡੇ ਵਿਭਾਗ ਪਾਸ ਜੀ.ਪੀ.ਫੰਡ ਸਬੰਧੀ ਅਪਟੂਡੇਟ ਜਾਣਕਾਰੀ ਨਹੀਂ ਹੈ | ਤੁਹਾਡੀ ਸਮੱਸਿਆ ਦਾ ਹੱਲ ਕਰਦਾ ਸਪਸ਼ਟੀਕਰਣ ਪੰਜਾਬ ਸਰਕਾਰ ਦਾ ਪੱਤਰ ਨੰਬਰ 9/211/99-4FPPC-4715 ਮਿਤੀ 11-05-2001 ਵਿਚ ਦਰਜ ਹੈ ਅਤੇ ਇਸ ਵਿਚ ਸ਼ਰਤਾਂ ਵੀ ਦਰਜ਼ ਹਨ ਕਿ ਕਿਨ੍ਹਾਂ ਹਾਲਤਾਂ ਵਿਚ ਦੂਜਾ ਪਲਾਟ/ਮਕਾਨ ਖਰੀਦਿਆ ਜਾ ਸਕਦਾ ਹੈ,ਜਾਂ ਦੂਜੀ ਵਾਰ ਮੁਰਮਤ /ਵਾਧੇ ਲਈ ਐਡਵਾਂਸ ਲਿਆ ਜਾ ਸਕਦਾ ਹੈ | ਤੁਸੀਂ ਕਿਰਪਾ ਕਰਕੇ 'ਮੁਲਾਜਮ ਲਹਿਰ' ਜੂਨ-2001 ਵਿਚ ਛਾਪਿਆ ਸਰਕੁਲਰ ਪੜ੍ਹਨ/ਪੜ੍ਹਾਉਣ ਦੀ ਖੇਚਲ ਕਰੋ | |
ਕਮਾਲ ਪ੍ਰਸਾਦ, ਪਠਾਨਕੋਟ ਉੱਤਰ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਨੇ ਮਹਿਲਾ ਕਰਮਚਾਰੀਆਂ ਨੂੰ 20 ਦਿਨਾਂ ਅਚਨਚੇਤੀ ਛੁੱਟੀ ਦੇ ਨਾਲ ਹੋਰ ਵੀ ਕਈ ਸਹੂਲਤਾਂ ਸੰਘਰਸ਼ ਰਾਹੀਂ ਲੈ ਕੇ ਦਿੱਤੀਆਂ ਸਨ | ਹੁਣ ਵੀ ਇਹ ਵਿਤਕਰਾ ਦੂਰ ਕਰਵਾਉਣ ਲਈ ਜਥੇਬੰਧਕ ਯਤਨਾਂ ਦੀ ਲੋੜ ਹੈ | ਤੁਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਜੋ 8 ਮਾਰਚ ਨੂੰ ਸੂਬਾ ਪਧਰ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ, ਵਿਚ ਆਪਣੀ ਭੈਣ ਅਤੇ ਹੋਰ ਭੈਣਾਂ ਨੂੰ ਵੀ ਭੇਜੋ| ਉਥੇ ਇਹ ਮਸਲੇ ਵਿਚਾਰਨ ਉਪਰੰਤ ਹੱਲ ਬਾਰੇ ਵਿਚਾਰਾਂ ਕੀਤੀਆ ਜਾਣਗੀਆਂ | ਤਾਲਮੇਲ ਕਮੇਟੀ ਦੇ ਸੂਬਾਈ ਪ੍ਰਧਾਨ ਬੀਬੀ ਅਮਰੀਕ ਕੌਰ ਗੁਰਦਾਸਪੁਰ ਜੋ ਸਪੋਰਟਸ ਵਿਭਾਗ ਵਿਚ ਹਨ, ਨਾਲ ਤਾਲਮੇਲ ਕਰੋ | |
ਤੀਰਥ ਸਿੰਘ, ਫਰੀਦਕੋਟ ਉੱਤਰ ਨਹੀਂ ਜੀ, ਲਾਈਬ੍ਰੇਰੀ ਅਟੇੰਡੇੰਟ ਨੂੰ ਚੋਕੀਦਾਰ ਦੀ ਬਦਲਵੀਂ ਡਿਉਟੀ ਨਹੀਂ ਦਿੱਤੀ ਜਾ ਸਕਦੀ | ਚੋਕੀਦਾਰ ਨੂੰ ਹਫਤਾਵਾਰੀ ਰੇਸ੍ਟ ਦੇਣ ਲਈ ਸੰਸਥਾ ਦੇ ਮੁਖੀ ਨੇ ਸਥਾਨਕ ਸੇਵਾਦਾਰਾਂ ਵਿਚੋਂ ਬਦਲਵਾਂ ਪ੍ਰਬੰਧ ਕਰਨਾ ਹੁੰਦਾ ਹੈ | ਜਿਸਦੀ ਦਰਜਾ ਚਾਰ ਨੂੰ ਅਜਿਹੀ ਬਦਲਵੀਂ ਡਿਉਟੀ ਦਿੱਤੀ ਜਾ ਸਕਦੀ ਹੈ | ਉਸਨੂੰ ਉਸਦੇ ਬਦਲੇ ਵਿਚ ਇਕ ਵਾਧੂ ਛੁਟੀ ਦੇਣੀ ਹੁੰਦੀ ਹੈ | |
|
No comments:
Post a Comment